3.5 C
United Kingdom
Sunday, March 8, 2026

More

    ਮੇਰੇ ਦੇਸ਼ ਦਾ ਸਿਸਟਮ

    ਮੇਰੇ ਦੇਸ਼ ਦਾ ਸਿਸਟਮ ਗੰਦਾ ਏ
    ਵਿਚ ਪਿਸਦਾ ਮਾੜਾ ਬੰਦਾ ਏ।
    ਤਕੜੇ ਲਈ ਸੱਭ ਕੁਝ ਚੰਗਾ ਏ
    ਇੰਡੀਆ ਦਾ ਸਿਸਟਮ ਗੰਦਾ ਏ।

    ?ਏਥੇ ਚਲਦੀ ਰਿਸਵਤ ਖੋਰੀ ਆ
    ਨਹੀਂ ਤਾਂ ਫਿਰ ਸੀਨਾ ਜੋਰੀ ਆ,
    ਝੱਟ ਲੱਭ ਲੈਂਦੇ ਕਮਜ਼ੋਰੀ ਆ
    ਏਹੀ ਤਾਂ ਸੱਭ ਦਾ ਧੰਦਾ ਏ।
    ਮੇਰੇ ਦੇਸ਼ ਦਾ ਸਿਸਟਮ ਗੰਦਾ ਏ
    ਇੰਡੀਆ ਦਾ ਸਿਸਟਮ ਗੰਦਾ ਏ।

    ?ਸੋਹਣਾ ਦੇਸ਼ ਖਾ ਲਿਆ ਵੋਟਾਂ ਨੇ
    ਅਸੀਂ ਆਪ ਬਣਾਏ ਲੋਕਾਂ ਨੇ।
    ਸਭ ਖੂਨ ਪੀਣੀਆ ਜੋਕਾ ਨੇ।
    ਏਥੇ ਚੌਧਰੀ ਲੁੱਚਾ ਲੰਡਾ ਏ।
    ਮੇਰੇ ਦੇਸ਼ ਦਾ ਸਿਸਟਮ ਗੰਦਾ ਏ
    ਇੰਡੀਆ ਦਾ ਸਿਸਟਮ ਗੰਦਾ ਏ।

    ?ਲੋਕੀਂ ਧਰਮਾਂ ਦੇ ਵਿਚ ਵੰਡੇ ਆ
    ਤਾਹੀਉਂ ਤਾਂ ਛਿੜਦੇ ਦੰਗੇ ਆ।
    ਹੱਥ ਖੂਨ ਚ ਕਈਆਂ ਰੰਗੇ ਆ
    ਰਿਹਾ ਭੁੱਬਾ ਮਾਰ ਤਿਰੰਗਾ ਏ
    ਮੇਰੇ ਦੇਸ਼ ਦਾ ਸਿਸਟਮ ਗੰਦਾ ਏ।
    ਇੰਡੀਆ ਦਾ ਸਿਸਟਮ ਗੰਦਾ ਏ।

    ?ਸੱਚੇ ਘੱਟ ਤੇ ਝੂਠੇ ਬਾਹਲੇ ਨੇ
    ਸੱਚ ਲਿਖਿਆ ਰਾਊਕਿਆ ਵਾਲੇ ਨੇ।
    ਜੱਗਿਆ ਸਭ ਘਾਲੇ ਮਾਲੇ ਨੇ
    ਵਿਗੜਿਆ ਦਾ ਪੀਰ ਤਾਂ ਡੰਡਾ ਏ।
    ਮੇਰੇ ਦੇਸ਼ ਦਾ ਸਿਸਟਮ ਗੰਦਾ ਏ
    ਇੰਡੀਆ ਦਾ ਸਿਸਟਮ ਗੰਦਾ ਏ।

    ਗੀਤਕਾਰ ਜੱਗਾ ਰਾਊਕਿਆਂ ਵਾਲਾ
    ਹਾਂਗਕਾਂਗ 85251867581

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!