22.5 C
United Kingdom
Sunday, June 21, 2026

More

    50 ਫੀਸਦੀ ਸਬਸਿਡੀ ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਲਾਗੂ ਨਹੀ ਹੋਈ : ਮੁੱਖ ਖੇਤੀਬਾੜੀ ਅਫਸਰ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਯੋਜਨਾ ਤਹਿਤ 50 ਫੀਸਦੀ ਸਬਸਿਡੀ ‘ਤੇ ਨਵੇਂ ਟਰੈਕਟਰ ਦੇਣ ਸਬੰਧੀ ਕੋਈ ਵੀ ਸਕੀਮ ਉਪਲਬਧ ਨਹੀ ਹੈ।
    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ: ਗੁਰਦਿਆਲ ਨੇ ਦੱਸਿਆ ਕਿ ਇਸ ਸਬੰਧੀ ਸਕੱਤਰ ਖੇਤੀਬਾੜੀ ਕਾਹਨ ਸਿੰਘ ਪੰਨੂ ਨੇ ਪਹਿਲਾਂ ਵੀ ਅਖਬਾਰਾਂ ਰਾਹੀਂ ਸਪੱਸ਼ਟ ਕਰ ਦਿੱਤਾ ਸੀ। ਕਿਸਾਨਾਂ ਵੱਲੋ ਖੇਤੀਬਾੜੀ ਦਫਤਰ ਵਿੱਚ ਆ ਕੇ ਅਤੇ ਖੇਤੀਬਾੜੀ ਅਧਿਕਾਰੀਆਂ ਨਾਲ ਟੈਲੀਫੋਨ ਰਾਹੀ ਸੰਪਰਕ ਕਰਕੇ ਇਸ ਸਕੀਮ ਬਾਰੇ ਲਗਾਤਾਰ ਪੁੱਛਿਆ ਜਾ ਰਿਹਾ ਹੈ। ਸਮੂਹ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਤੌਰ ‘ਤੇ ਇਸ ਸਕੀਮ ਸਬੰਧੀ ਵਿਭਾਗ ਨੂੰ ਕੋਈ ਵੀ ਦਿਸ਼ਾ ਨਿਰਦੇਸ਼ ਪ੍ਰਾਪਤ ਨਹੀ ਹੋਇਆ ਹੈ। ਕਿਸਾਨਾਂ ਨੂੰ ਅਪੀਲ ਹੈ ਕਿ ਇਹ ਇਕ ਅਫਵਾਹ ਹੈ, ਕਿਸੇ ਵੀ ਸ਼ਰਾਰਤੀ ਅਨਸਰ ਦੇ ਝਾਂਸੇ ਵਿੱਚ ਨਾ ਆਇਆ ਜਾਵੇ ਅਤੇ ਕਿਸੇ ਵੀ ਆਨਲਾਈਨ ਪੋਰਟਲ ‘ਤੇ ਜਾ ਕੇ ਕੋਈ ਵੀ ਫਾਰਮ ਨਾ ਭਰਿਆ ਜਾਵੇ । ਸ਼ਰਾਰਤੀ ਅਨਸਰਾਂ ਵੱਲੋ ਕਿਸਾਨਾਂ ਨੂੰ ਸਬਸਿਡੀ ‘ਤੇ ਟਰੈਕਟਰ ਦਿਵਾਉਣ ਦੇ ਝੂਠੇ ਪ੍ਰਚਾਰ ਵਿੱਚ ਨਾ ਆ ਕੇ ਆਰਥਿਕ ਲੁੱਟ ਹੋਣ ਤੋ ਬਚਾਅ ਕੀਤਾ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!