17 C
United Kingdom
Sunday, June 21, 2026

More

    ਸ਼ਰਾਬ ਤਸਕਰ ਲਾਹਣ ‘ਤ ਪਾਉਂਦੇ ਹਨ ਇਹ ਜ਼ਹਿਰੀਲਾ ਪਦਾਰਥ

     ਕਾਦੀਆਂ (ਤਾਰੀ)

    ਪੰਜਾਬ ਸਰਕਾਰ ਵੱਲੋਂ ਆਪਣੇ ਆਬਕਾਰੀ ਮਾਲੀਏ ਨੂੰ ਦਰੁਸਤ ਰੱਖਣ ਲਈ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਅਤੇ ਹੋਰ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਵੱਡੇ ਪੱਧਰ ਤੇ ਕਾਰਵਾਈ ਕਰਨ ਦੇ ਸਖਤ ਨਿਰਦੇਸ਼ ਦਿੱਤੇ ਹਨ। ਜਿਸ ਦਾ ਅਸਰ ਹੁਣ ਜ਼ਿਲ੍ਹੇ ਪੱਧਰ ਤੇ ਨਿਕਲਦੀ ਦੇਸੀ ਸ਼ਰਾਬ ਦੇ ਵੱਡੇ ਜਖੀਰਿਆਂ ਉੱਤੇ ਛਾਪੇਮਾਰੀ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਅਜਿਹੀ ਇੱਕ ਛਾਪੇਮਾਰੀ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਦੇਸੀ ਸ਼ਰਾਬ ਕੱਢਣ ਦੇ ਤੌਰ ਤੇ ਬਦਨਾਮ ਰਹੇ ਪਿੰਡ ਮੌਜਪੁਰ ਦੇ ਮੰਡ ਵਿੱਚ ਆਬਕਾਰੀ ਵਿਭਾਗ ਵੱਲੋਂ ਹੋਈ। ਜਿਸ ਵਿੱਚ ਜ਼ਿਲ੍ਹਾ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਪੁਲਸ ਨਾਲ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਕੀਤਾ। ਇਸ ਅਪ੍ਰੇਸ਼ਨ ਦੀ ਅਗਵਾਈ ਐਕਸਾਈਜ਼ ਵਿਭਾਗ ਦੇ ਅਧਿਕਾਰੀ ਲਵਜਿੰਦਰ ਸਿੰਘ ਬਰਾੜ ਨੇ ਕੀਤੀ। ਅੱਜ ਦਿਨ ਚੜ੍ਹਦੇ ਹੀ ਆਬਕਾਰੀ ਵਿਭਾਗ ਦੀਆਂ ਲਗਭਗ 20 ਤੋਂ ਵੱਧ ਗੱਡੀਆਂ ਪਿੰਡ ਮੌਜਪੁਰ ਦੇ ਮੰਡ ਵਿੱਚ ਪਹੁੰਚੀਆਂ। ਜਿੱਥੇ ਉਨ੍ਹਾਂ ਦੇ ਪਹੁੰਚਦਿਆਂ ਹੀ ਨਾਜਾਇਜ਼ ਸ਼ਰਾਬ ਕਰਨ ਵਾਲੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਇਸ ਉਪਰੰਤ ਆਬਕਾਰੀ ਵਿਭਾਗ ਅਤੇ ਪੁਲਸ ਦੀਆਂ ਟੀਮਾਂ ਦਰਿਆ ਬਿਆਸ ਵਿੱਚ ਬਣੇ ਹੋਏ ਟਾਪੂ ਨੁਮਾ ਬਰੇਤਿਆਂ ਵਿੱਚ ਕਿਸ਼ਤੀਆਂ ਰਾਹੀਂ ਪਹੁੰਚੀ। ਜਿੱਥੇ ਦੇਖਣ ਵਿੱਚ ਆਇਆ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਸੈਂਕੜੇ ਟੋਏ ਲਾਹਣ ਪਾਉਣ ਵਾਲੀਆਂ ਤਰਪਾਲਾਂ ਲਈ ਪੁੱਟੇ ਹੋਏ ਹਨ। ਇੱਥੇ ਇਹ ਵੀ ਦੇਖਣ ਵਿੱਚ ਆਇਆ ਕਿ ਇਸ ਟਾਪੂਨੁਮਾ ਮੰਡ ਵਿੱਚ ਦਿਨ ਦਿਹਾੜੇ ਸ਼ਰੇਆਮ ਨਜਾਇਜ ਦੇਸੀ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਹੈ। ਪੁਲਸ ਪਾਰਟੀਆਂ ਨੂੰ ਦੇਖ ਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਾਂਝੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਐਕਸਾਈਜ਼ ਵਿਭਾਗ ਦੇ ਈਟੀਓ ਲਵਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ, ਐਕਸਾਈਜ਼ ਕਮਿਸ਼ਨਰ ਬੀਬੀ ਹਰਜਿੰਦਰ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਉਹਨਾਂ ਦੱਸਿਆ ਕਿ ਦੀ ਕਾਰਵਾਈ ਵਿੱਚ 32 ਹਜ਼ਾਰ ਲੀਟਰ ਦੇ ਕਰੀਬ ਤਰਪਾਲਾਂ ਵਿਚ ਪਾਈ ਹੋਈ ਲਾਹਣ ਬਰਬਾਦ ਕੀਤੀ ਗਈ ਹੈ। ਇਸ ਤੋਂ ਇਲਾਵਾ ਕੁਝ ਸ਼ਰਾਬ ਕੱਢਣ ਵਾਲੇ ਭਾਂਡੇ ਵੀ ਬਰਾਮਦ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਲਾਹਣ ਵਿੱਚ ਪੈਣ ਵਾਲਾ ਇੱਕ ਜ਼ਹਿਰੀਲਾ ਰਸਾਇਣ ਦੀ ਸ਼ੀਸ਼ੀ ਖਾਲੀ ਸ਼ੀਸ਼ੀ ਵੀ ਪੇਸ਼ ਕੀਤੀ।ਜਿਸ ਦੀ ਕੀਮਤ ਹਜ਼ਾਰਾਂ ਰੁਪਏ ਵਿੱਚ ਦੱਸੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਤਸਕਰ ਇਸ ਜ਼ਹਿਰੀਲੇ ਰਸਾਇਣ ਦੀ ਵਰਤੋਂ ਲਾਹਣ ਦੀ ਸਪੀਡ ਤੇਜ ਕ੍ਰਰਨ ਦੇ ਲਈ ਕਰਦੇ ਹੋਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!