ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
ਕੋਵਿਡ-19 ਮਹਾਮਾਰੀ ਕਾਰਨ ਸੰਕਟ ਵਿੱਚ ਘਿਰੀ ਕੈਬ ਕੰਪਨੀ ਊਬਰ ਨੇ ਅੱਜ ਭਾਰਤ ਵਿੱਚ ਆਪਣੇ 600 ਮੁਲਾਜ਼ਮ ਨੌਕਰੀਓਂ ਹਟਾਏ ਜਾਣ ਦਾ ਐਲਾਨ ਕੀਤਾ ਹੈ। ਇਸ ਤੋਂ ਕੁਝ ਦਿਨ ਪਹਿਲਾਂ ਓਲਾ ਨੇ ਆਪਣੇ 1,400 ਮੁਲਾਜ਼ਮਾਂ ਨੂੰ ਕੱਢੇ ਜਾਣ ਦਾ ਐਲਾਨ ਕੀਤਾ ਸੀ। ਊਬਰ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਪ੍ਰਧਾਨ ਪ੍ਰਦੀਪ ਪਰਮੇਸ਼ਵਰਨ ਨੇ ਈ-ਮੇਲ ਰਾਹੀਂ ਇਹ ਜਾਣਕਾਰੀ ਦਿੱਤੀ।
