ਲੁਧਿਆਣਾ, 26ਮਈ (ਖਾਲਸਾ)
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸਕੱਤਰ ਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਨੇ ਸਾਂਝੇ ਤੌਰ ਤੇ ਕੇਂਦਰੀ ਫੂਡ ਪ੍ਰੇਸੇਸਿੰਗ ਇੰਡਸਟਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਵੱਲੋਂ ਦਿੱਲੀ ਤੋਂ ਕਟੜਾ ਤੱਕ ਬੜਨ ਵਾਲੇ ਐਕਸਪ੍ਰੈਸ ਵੇਅ ਨੂੰ ਇਤਿਹਾਸਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜਿਓਂ ਕੱਢਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕੀਤੀ ਹੈ।ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਸ. ਚੌਹਾਨ ਨੇ ਕਿਹਾ ਕਿ ਸ਼੍ਰੀ ਗੁਰੂ ਰਾਮਦਾਸ ਜੀ ਦੀ ਵਰਸੋਈ ਪਾਵਨ ਨਗਰੀ ਸ਼੍ਰੀ ਅੰਮ੍ਰਿਤਰ ਸਾਹਿਬ ਵਿਖੇ ਸ਼ਸ਼ੋਭਿਤ ਸੰਸਾਰ ਦੇ ਸਭ ਤੋ ਪਵਿੱਤਰ ਅਤੇ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਸਮੁੱਚੇ ਵਿਸ਼ਵ ਭਰ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਰਧਾ ਭਾਵਨਾ ਨਾਲ ਪੁੱਜਦੀਆਂ ਹਨ ਅਤੇ ਨਾਲ ਹੀ ਇਸ ਪਾਵਨ ਪਵਿੱਤਰ ਧਰਤੀ ਤੇ ਸ਼ਸ਼ੋਭਿਤ ਵੱਖ ਵੱਖ ਗੁਰੂ ਅਸਥਾਨਾਂ ਤੇ ਨਤਮਸਤਕ ਹੁੰਦੀਆਂ ਹਨ। ਇਸ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੈਲਾਨੀ ਵਾਹਗਾ ਬਾਰਡਰ ਵਿਖੇ ਆਯੋਜਿਤ ਕੀਤੀ ਜਾਂਦੀ ਰਿਟਰੀਟ ਸੈਰਾਮਨੀ ਅਤੇ ਹਰੀਕੇ ਵੈਟਲੈਡ ਨੂੰ ਦੇਖਣ ਲਈ ਆਉਂਦੇ ਹਨ। ਜਿਸ ਦੇ ਸਦਕਾ ਸਿਫਤੀ ਦੇ ਘਰ ਵੱਜੋਂ ਜਾਣੇ ਜਾਂਦੇ ਅੰਮ੍ਰਿਤਸਰ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਪ੍ਰਾਪਤ ਹੈ। ਇਸ ਲਈ ਕੇਂਦਰੀ ਸੜਕ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੂੰ ਸਿੱਖ ਸੰਗਤਾਂ ਅਤੇ ਸੈਲਾਨੀਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਦਿੱਲੀ ਤੋਂ ਕਟੜਾ ਤੱਕ ਬਣਨ ਵਾਲੇ ਐਕਸਪ੍ਰੈਸ ਵੇਅ ਵਿਚ ਪਹਿਲ ਦੇ ਆਧਾਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਸ਼ਾਮਿਲ ਕਰਨ ਦਾ ਰਸਮੀ ਤੋਰ ਤੇ ਐਲਾਨ ਕਰਨਾ ਚਾਹੀਦਾ ਹੈ।ਇਸੇ ਮੁੱਦੇ ਤੇ ਗੱਲ ਕਰਦਿਆਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਮੁੱਖ ਆਗੂਆਂ ਸ.ਸੁਰਿੰਦਰ ਸਿੰਘ ਭੁਟਆਣੀ ਤੇ ,ਸ.ਮਹਿੰਦਰ ਸਿੰਘ ਕੰਡਾ ਨੇ ਕਿਹਾ ਕਿ ਪੰਜਾਬ ਦੀ ਧਾਰਮਿਕ ਤੇ ਆਰਥਿਕ ਰਾਜਧਾਨੀ ਵੱਜੋਂ ਪ੍ਰਸਿੱਧ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਐਕਸਪ੍ਰੈਸ ਵੇਅ ਤੋਂ ਬਾਹਰ ਰੱਖਣ ਦੀ ਕਿਸੇ ਵੀ ਕੋਸ਼ਿਸ਼ ਨੂੰ ਥਰਦਾਸ਼ ਨਹੀਂ ਕੀਤਾ ਜਾਵੇਗਾ ।ਉਨ੍ਹਾਂ ਨੇ ਸ਼ੱਪਸ਼ਟ ਰੂਪ ਵਿੱਚ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਰਾਸਤੀ ਸ਼ਹਿਰ ਦੀ ਮੱਹਤਤਾ ਨੂੰ ਮੁੱਖ ਰੱਖਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਐਕਸਪ੍ਰੈਸ ਵੇਅ ਵਿੱਚ ਤੁਰੰਤ ਸ਼ਾਮਿਲ ਕਰਨਾ ਚਾਹੀਦਾ ਹੈ, ਤਾਂ ਕਿ ਇਸ ਇਤਿਹਾਸਕ ਸ਼ਹਿਰ ਦੀ ਮਹੱਤਤਾ ਸਦੀਵੀ ਤੋਰ ਤੋਂ ਬਰਕਰਾਰ ਰਹਿ ਸਕੇ।ਇਸ ਸਮੇਂ ਉਨ੍ਹਾਂ ਦੇ ਨਾਲ ਸ.ਮਹਿੰਦਰਪਾਲ ਸਿੰਘ ਕਾਕਾ, ਸ: ਅਮਨਿੰਦਰਜੋਤ ਸਿੰਘ ਜੋਤਾ ਤੇ ਸ.ਮਠਜੋਤ ਸਿੰਘ ਪਾਹਵਾ ਆਦਿ ਹਾਜਿਰ ਸਨ।