ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ ਸਮਾਜ ਲਈ ਪ੍ਰੇਰਨਾ ਦਾ ਸ੍ਰੋਤ- ਮੱਲ੍ਹੀ
ਲੁਧਿਆਣਾ (ਖਾਲਸਾ )
ਮੁਨੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਵੱਲੋਂ ਸਥਾਨਕ ਰਘੂਨਾਥ ਹਸਪਤਾਲ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦੀ ਆਰੰਭਤਾ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਲੁਧਿਆਣਾ (ਪੱਛਮੀ) ਦੇ ਐਸ.ਡੀ.ਐਮਸ਼੍ਰੀ ਅਮਰਿੰਦਰਮੱਲ੍ਹੀ ਨੇ ਕਿਹਾ ਕਿ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਹਨ, ਖ਼ਾਸ ਕਰਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਤਰਨਜੀਤ ਸਿੰਘ ਨਿਮਾਣਾ ਵੱਲੋਂ ਇਸ ਬਿਪਤਾ ਭਰੇ ਸਮੇਂ ਜਦੋਂ ਹਰ ਪਾਸੇ ਭਿਆਨਕ ਮਹਾਮਾਰੀ ਕਰੋਨਾ (ਕੇਵਿਡ 19) ਦਾ ਪ੍ਰਕੋਪ ਛਾਇਆ ਹੋਇਆ ਹੈ ਅਤੇ ਬਲੱਡ ਬੈਕਾਂ ਵਿਚ ਬਲੱਡ ਦੀ ਭਾਰੀ ਕਮੀ ਪਾਈ ਜਾ ਰਹੀ ਹੈ।ਉਸ ਸਮੇਂ ਥੈਲੋਸੀਮੀਆਂ ਬਿਮਾਰੀ ਨਾਲ ਪੀੜਤ ਮਰੀਜ਼ਾਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਬਲੱਡ ਇਕੱਤਰ ਕਰਕੇ ਦੇਣਾ ਆਪਣੇ ਆਪ ਵਿਚ ਇਕ ਇਤਿਹਾਸਕ ਕਾਰਜ ਹੈ। ਜਿਸ ਦੇ ਲਈ ਮੈਂ ਸ. ਨਿਮਾਣਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਦੋਰਾਨ ਖੂਨਦਾਨ ਕੈਂਪ ਵਿੱਚ ਆਪਣੇ ਸਾਥੀਆਂ ਸਮੇਤ ਖੂਨ ਦਾਨ ਕਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਵਿਦਵਾਨ ਸ਼ਖਸੀਅਤ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਕੌਮ ਦੇ ਪ੍ਰਚਾਰਕ ਹਮੇਸ਼ਾਂ ਹੀ ਖੂਨ ਦਾਨ ਕਰਨ ਦੀ ਮੁਹਿੰਮ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੇ ਆਏ ਹਨ, ਖ਼ਾਸ ਕਰਕੇ ਇਸ ਸੰਕਟਮਈ ਘੜੀ ਵਿਚ ਕੌਮ ਦੀ ਪ੍ਰਚਾਰਕ ਸ਼੍ਰੇਣੀ ਹਰ ਤੇ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਇਆ ਗਿਆ ਉਕਤ ਖੂਨਦਾਨ ਕੈਂਪ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਦੇਣ ਵਿਚ ਸਹਾਈ ਸਿੱਧ ਹੋਵੇਗਾਕਿਉਂ ਕਿ ਪੰਚਮ ਪਾਤਸ਼ਾਹ ਦਾ ਸਾਰਾ ਜੀਵਨ ਹੀ ਪਰਉਪਕਾਰ ਵਿਚ ਕਿਸੇ ਉਚੇ ਆਦਰਸ਼ ਲਈ ਬਤੀਤ ਹੋਇਆ।ਆਪ ਕੇਵਲ ਸ਼ਹੀਦ ਹੀ ਨਹੀ ਸਗੋਂ ਧਰਮ,ਕੌਮ, ਦੇਸ਼, ਸਮਾਜ ਤੇ ਸਾਹਿਤ ਦੇ ਇਕ ਮਹਾਨ ਉਸਰੱਈਏ ਵੀ ਹੋਏ ਹਨ।ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਤਰਨਜੀਤ ਸਿੰਘ ਨਿਮਾਣਾ ਨੇ ਦੱਸਿਆ ਕਿ ਸ਼ਹੀਦੀ ਪੁਰਬ ਨੂੰ ਸਮਰਪਿਤ ਲਗਾਏ ਗਏ ਖੂਨਦਾਨ ਕੈਂਪ ਅੰਦਰ ਲਗਭਗ 100 ਯੂਨਿਟ ਬਲੱਡ ਇਕੱਤਰ ਕਰਕੇ ਹਸਪਤਾਲ ਦੇ ਬਲੱਡ ਬੈਕ ਨੂੰ ਭੇਟ ਕੀਤਾ ਜਾਵੇਗਾ ਉਨ੍ਹਾਂ ਨੇ ਖੂਨਦਾਨ ਕੈਂਪ ਵਿੱਚ ਪੁੱਜੀਆਂ ਸਮੂਹ ਸਤਿਕਾਰਤ ਸ਼ਖਸੀਅਤਾਂ, ਬਲੱਡ ਬੈਕ ਦੇ ਡਾਕਟਰਾਂ ਦੀ ਟੀਮ ਅਤੇ ਖੂਨ ਦਾਨ ਕਰਨ ਲਈ ਪੁੱਜੇ ਸਮੂਹ ਵਲੰਟੀਅਰਾਂ ਦਾ ਅਤਿ ਧੰਨਵਾਦ ਪ੍ਰਗਟ ਕੀਤਾ।ਇਸ ਸਮੇਂ ਉਹਨਾਂ ਦੇ ਨਾਲ ਸੁਸਾਇਟੀ ਦੇ ਮੁੱਖ ਬੁਲਾਰਾ.ਹਰਪਾਲ ਸਿੰਘ ਨਿਮਾਣਾ,ਰਣਜੀਤ ਸਿੰਘ ਖਾਲਸਾ ਮੀਡੀਆਸਲਾਹਕਾਰ ਅਤੇ ਕਈ ਪ੍ਰਮੁੱਖ ਸ਼ਖਸੀਅਤਾਂ
ਵਿਸ਼ੇਸ਼ ਤੋਂਰ ਤੇ ਹਾਜਰ ਸਨ ।