ਨਿਹਾਲ ਸਿੰਘ ਵਾਲਾ (ਰੌਂਤਾ)
ਸਮਾਜ ਸੇਵੀ ਤੇ ਸਾਹਿਤਕ ਰੁਚੀਆਂ ਵਾਲੇ ਪੁਲਿਸ ਅਧਿਕਾਰੀ ਅਵਤਾਰ ਰਾਜਪਾਲ ਸਿੰਘ ਰਾਮਗੜੀਆ ਨੇ ਥਾਣਾ ਸਦਰ ਅਬੋਹਰ ਦੇ ਡੀਐਸਪੀ ਵਜੋਂ ਚਾਰਜ ਸੰਭਾਲ ਲਿਆ ਹੈ। ਪਹਿਲਾਂ ਉਹ ਪਟਿਆਲਾ ਵਿਖੇ ਤੈਨਾਤ ਸਨ। ਸ੍ਰੀ ਰਾਮਗੜੀਆ ਨੇ ਕਿਹਾ ਕਿ ਪੁਲਿਸ ਤੇ ਪਬਲਿਕ ਦਾ ਗੂੜ੍ਹਾ ਰਿਸ਼ਤਾ ਹੈ ਉਹਨਾਂ ਲੋਕਾਂ ਨੂੰ ਕਰੋਨਾ ਨੂੰ ਮਾਤ ਦੇਣ ਲਈ ਨਿਯਮਾਂ ਦਾ ਪਾਲਣ ਕਰਨ ਅਤੇ ਤੰਦਰੁਸਤ ਸੋਚ ਰੱਖਣ ਲਈ ਕਿਹਾ ਹੈ ਅਵਤਾਰ ਰਾਜਪਾਲ ਸਿੰਘ ਦਾ ਡੀਐਸਪੀ ਬਣਨ ‘ਤੇ ਇਲਾਕੇ ‘ਤੇ ਜਿਲੇ ਦੀਆਂ ਸਮਾਜਕ, ਸਭਿਆਚਾਰਕ ਸਾਹਿਤਕ ਸੰਸਥਾਵਾਂ ਤੇ ਰਾਜਨੀਤਕ ਹਲਕਿਆਂ ਨੇ ਸਵਾਗਤ ਕੀਤਾ ਹੈ।।