3.8 C
United Kingdom
Friday, March 6, 2026

More

    ਮਾਂ ਖੇਡ ਕਬੱਡੀ ਦਾ ਟਾਈਗਰ ਜਾਫ਼ੀ : ਲੱਖਾ ਢੰਡੋਲੀ

    ਦੋਸਤੋ ਇਹ ਮਾਂ ਖੇਡ ਕਬੱਡੀ ਦਾ ਉਹ ਜਾਫ਼ੀ ਆ ਜੀਹਨੇ ਪਿਛਲੇ 3-4 ਸਾਲਾਂ ਤੋਂ ਪੰਜਾਬ ਦੇ ਕੱਪਾ ਤੇ ਤਹਿਲਕਾ ਮਚਾਇਆ ਹੋਇਆ । ਸੰਗਰੂਰ ਜ਼ਿਲ੍ਹੇ ਦਾ ਇਹ ਗੱਭਰੂ ਪੰਜਾਬ ਦੇ ਸਾਰੇ ਜ਼ਿਲਿਆ ਦੇ ਖੇਡ ਮੇਲਿਆਂ ਤੇ ਆਪਣੀ ਚੀਤੇ ਜਿਹੀ ਚਪਟ ਦੇ ਨਾਲ ਜੱਫੇ ਲਾ ਲਾ ਕੇ ਦੁਨੀਆ ਨਚਾ ਚੁਕਿਆ । ਕਬੱਡੀ ਜਗਤ ਚ ਲੱਖਾ ਢੰਡੋਲੀ ਦੇ ਨਾਮ ਨਾਲ ਪ੍ਰਸਿੱਧ ਆ ਪਰ ਪੂਰਾ ਨਾਮ ਗੱਭਰੂ ਦਾ ਲਖਵਿੰਦਰ ਸਿੰਘ ਹੈ। ਗੱਭਰੂ ਦਾ ਜਨਮ ਰਾਮਤੇਜ ਸਿੰਘ ਦੇ ਘਰ ਤੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ 7 ਮਈ ਵਾਲੇ ਦਿਨ ਸਾਲ 1992 ਚ ਹੋਇਆ । ਗੱਭਰੂ ਦੀ ਪਰਿਵਾਰਿਕ ਹਾਲਾਤ ਵੀ ਘਰ ਦੇ ਕੋਈ ਬਹੁਤੇ ਵਧੀਆ ਨਹੀਂ ਸੀ ਕਿਉਕਿ ਛੋਟੀ ਉਮਰੇ ਲਖਵਿੰਦਰ ਦੇ ਪਿਤਾ ਜੀ ਇਸ ਦੁਨੀਆਂ ਤੋਂ ਅਕਾਲ ਚਲਾਣਾ ਕਰ ਗਏ ਸੀ,ਬਾਅਦ ਚ ਕਲੀ ਮਾਤਾ ਲਈ ਪਰਿਵਾਰ ਦਾ ਖਰਚਾ ਚੁੱਕਣਾ ਤੇ ਸਮਾਜ ਚ ਵਿਚਰਨਾ ਸੌਂਖਾ ਕੰਮ ਨਹੀਂ ਸੀ । ਲੱਖੇ ਨੇ ਗਰੀਬੀ ਦੇ ਹਾਲਾਤਾਂ ਨਾਲ ਲੜ ਕੇ ਆਪਣੀ ਮੇਹਨਤ ਲਾਉਣੀ ਸ਼ੁਰੂ ਕੀਤੀ ।। ਗੱਭਰੂ ਨੇ ਸਾਲ 2008 ਚ 52 ਕਿਲੋ ਭਾਰ ਵਰਗ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਤਕਰੀਬਨ ਸਾਰੇ ਭਾਰ ਵਰਗ ਚ ਲੱਖਾ ਖੇਡਿਆ ਤੇ ਵਧੀਆ ਪ੍ਰਦਰਸ਼ਨ ਕੀਤਾ । ਪਹਿਲੀ ਵਾਰ ਬੈਸਟ ਬਣਨ ਦਾ ਮਾਣ ਵੀ ਵਜਨੀ ਵਰਗ ਚ 70 ਕਿਲੋ ਚ ਨਾਰੰਗਵਾਲ ਤੋਂ ਸਾਈਕਲ ਜਿੱਤ ਕੇ ਮਾਣ ਹਾਸਿਲ ਕੀਤਾ ਫਿਰ ਹੌਲ਼ੀ ਹੌਲ਼ੀ ਕਬੱਡੀ ਓਪਨ ਚ ਪ੍ਰਵੇਸ਼ ਕੀਤਾ । ਹੁਣ ਤੱਕ ਕਬੱਡੀ ਓਪਨ ਚ ਲੱਖੇ ਨੇ ਬੈਸਟ ਬਣ ਕੇ 3 ਬੁਲਟ ਮੋਟਰਸਾਈਕਲ ,30 ਮੋਟਰ ਸਾਈਕਲ,1 ਲੰਡੀ ਜੀਪ,1 ਕਾਰ,1 ਸੋਨੇ ਦਾ ਕੈਂਠਾ ਜਿੱਤ ਚੁਕਿਆ ਨਾਲ ਹੀ ਗੱਭਰੂ ਨੇ ਅਨੇਕਾਂ ਸੋਨੇ ਦੀਆਂ ਮੁੰਦੀਆ,ਐੱਲ ਸੀ ਡੀ ਆ,ਨਕਦ ਰਾਸ਼ੀਆ ਦੇ ਇਨਾਮ ਦਾ ਕੋਈ ਹਿਸਾਬ ਕਿਤਾਬ ਨੀ ।। ਸਤਪਾਲ ਮਾਹੀ ਪ੍ਰਸਿੱਧ ਕਬੱਡੀ ਕਮੈਂਟਰ ਵੱਲੋਂ ਲੱਖੇ ਦੀ ਖੇਡ ਨੂੰ ਦੇਖ ਕੇ #ਟਾਈਗਰ_ਜਾਫ਼ੀ ਦਾ ਖਿਤਾਬ ਦਿਤਾ ਗਿਆ । ਅੱਜਕਲ ਗੱਭਰੂ ਅਕਸਰ ਬੱਬੂ ਝਨੇਰੀ,ਕਾਜੂ ਰਣੀਕੇ ਨਾਲ ਖੇਡਦਾ ਨਜਰ ਆਉਦਾ,ਇਹ ਤੀਕੜੀ ਨੇ ਧਕੜੇ ਤੋਂ ਧਕੜੇ ਧਾਵੀ ਮੂਧੇ ਕਰੇ ਆ। ਇਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਦੀ ਚੈਂਪੀਨਸ਼ਿਪ ਤੇ ਵੀ ਇਤਿਹਾਸ ਸਿਰਜਿਆ ਜ਼ਿਲਾ ਸੰਗਰੂਰ ਦੀ ਟੀਮ ਵੱਲੋਂ ਖੇਡ ਕੇ । ਜੇ ਗੱਲ ਕਰੀਏ ਅਕੈਡਮੀਆਂ ਦੀ ਤਾਂ ਪਹਿਲਾ ਲੱਖਾ 3 ਸਾਲ ਦਿੜ੍ਹਬਾ ਕਲੱਬ ਵੱਲੋਂ, ਫਿਰ ਲਗਾਤਾਰ 3 ਸਾਲ ਮੋਹਾਲੀ ਚ, ਫਿਰ 1 ਸਾਲ ਰੌਣੀ ਚ ਤੇ ਇਸ ਸਾਲ ਫਗਵਾੜਾ ਵੱਲੋਂ ਸੋਹਣਾ ਖੇਡਿਆ । ਪੰਜਾਬ ਤੋਂ ਇਲਾਵਾ ਹੁਣ ਤੱਕ ਗੱਭਰੂ ਸਾਲ 2013 ਚ ਮਲੇਸ਼ੀਆ,2015 ਚ ਇੰਗਲੈਂਡ, ਫਿਰ 3 ਸਾਲ 2017-18-19 ਚ ਦੁਬਈ ਦੇ ਖੇਡ ਮੈਦਾਨਾ ਚ ਖੇਡਿਆ ।। ਗੱਭਰੂ ਨੇ ਆਪਣੀ ਖੇਡ ਚ ਸੁਧਾਰ ਲਿਆਉਣ ਲਈ ਰਾਮ ਸਿੰਘ ਢੰਡੋਲੀ ਤੇ ਕੁਲਵੰਤ ਸਿੰਘ ਸ਼ੌਂਤੀ ਨੂੰ ਧਾਰਿਆ । ਜਿਹਨਾਂ ਦਾ ਲੱਖਾ ਦਿੱਲੋ ਸਤਿਕਾਰ ਕਰਦਾ ।। ਲੱਖੇ ਨੇ ਦਸਿਆ ਉਸਦੇ ਕਬੱਡੀ ਸਫਰ ਚ ਬਹੁਤ ਮੁਸ਼ਕਿਲਾਂ ਆਈਆਂ ਪਰ ਮਹਿੰਦਰ ਸਿੰਘ ਸੋਹਾਣਾ ਤੇ ਕੇਵਲ ਸਿੰਘ ਘੋਲੂ ਮਾਜਰਾ ਨੇ ਹਮੇਸ਼ਾ ਪੂਰਾ ਸਾਥ ਦਿੱਤਾ ਤੇ ਹਰੇਕ ਤਰ੍ਹਾਂ ਨਾਲ ਸਹਿਯੋਗ ਦਿੱਤਾ । ਲੱਖਾ ਆਪਣੇ ਪਰਿਵਾਰ ਦਾ ਜ਼ਿਕਰ ਵੀ ਵਾਰ ਵਾਰ ਕਰਦਾ ਜਿਹਨਾਂ ਨੇ ਹਮੇਸ਼ਾ ਇੰਨੇ ਔਖੇ ਹਾਲਾਤਾਂ ਚ ਵੀ ਲੱਖੇ ਦਾ ਸਾਥ ਦਿੱਤਾ ਤੇ ਅੱਜ ਵੀ ਨਾਲ ਨੇ । ਇਕ ਗੱਲ ਦਾ ਸਭ ਨੂੰ ਪਤਾ ਕੇ ਹੁਣ ਤੱਕ ਲੱਖਾ ਕੈਨੇਡਾ ਨੀ ਖੇਡਿਆ ਜਿਸਦਾ ਉਹ ਪੂਰਾ ਹਕਦਾਰ ਆ,ਖੇਡ ਪਰਮੋਟਰ ਆਉਦੇ ਸਮੇ ਚ ਜਦੋ ਵੀ ਹਾਲਾਤ ਠੀਕ ਹੁੰਦੇ ਮੈਚ ਹੋਣਗੇ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ।

    ਹਨੀ ਚਹਿਲ
    (9592964174)

    ਹਨੀ ਚਾਹਲ
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!