ਮੋਗਾ , ਬੱਧਨੀ ਕਲਾਂ(ਮਿੰਟੂ ਖੁਰਮੀ, ਭੁਪਿੰਦਰ ਜੌੜਾ)
ਪੁਲਿਸ ਚੌਕੀ ਬਿਲਾਸਪੁਰ ਵਿੱਚੋ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਗੁਰਚਰਨ ਸਿੰਘ ਟੌਹੜਾ ਪੁੱਤਰ ਮਲਕੀਤ ਸਿੰਘ ਮਾਛੀਕੇ ਨੂੰ 150 ਲੀਟਰ ਲਾਹਣ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਚੌਕੀ ਇੰਚਾਰਜ ਬਲਵੀਰ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਬਖਸਿਆ ਨਹੀਂ ਜਾਵੇਗਾ। ਇਸ ਸਮੇਂ ਉਹਨਾਂ ਨਾਲ ਸਹਾਇਕ ਥਾਣੇਦਾਰ ਤਰਸੇਮ ਸਿੰਘ, ਮੁਨਸ਼ੀ ਚਮਕੌਰ ਸਿੰਘ, ਅਤੇ ਹੈਡ ਕਾਂਸਟੇਬਲ ਇਕਬਾਲ ਸਿੰਘ ਹਾਜ਼ਰ ਸਨ।
