
ਕਿਤੇ ਭੁੱਲ ਕੇ ਨਾ ਭੁੱਲ ਜਾਇਉ,ਸਹਾਦਤ ਸ਼ਹੀਦਾਂ ਦੀ,
ਕਰੋ ਮਾਣ ਸ਼ਹੀਦਾਂ ਤੇ,ਕਰੋ ਇਬਾਦਤ ਸ਼ਹੀਦਾਂ ਦੀ।
ਰੰਗ ਦੇ ਬਸੰਤੀ ਗਾਉਂਦਾ ਸੀ ਉਹਨੂੰ,ਜਾਣੇ ਨਾ ਕੌਣ ਭਲਾਂ,
ਭਗਤ ਸਿੰਘ ਨਾਂ ਉਹਦਾ ਸੀ ਤੇ,ਪਿੰਡ ਸੀ ਖਟਕੜ ਕਲਾਂ।
ਦੇਸ਼ ਲਈ ਜੀਣਾ ਮਰਣਾ,ਸੀ ਚਾਹਤ ਸ਼ਹੀਦਾਂ ਦੀ,
ਕਰੋ ਮਾਣ ਸ਼ਹੀਦਾਂ ਤੇ……।
ਚਾਂਈ ਚੁੰਮਿਆ ਰੱਸਾ ਫਾਂਸੀ ਦਾ ਭੁੱਲ ਕੇ,ਆਪਣੀ ਵਰੇਸ ਨੂੰ,
ਕਰਤਰ ਸਰਾਭੇ ਵਾਰੀ ਜਿੰਦ ਆਪਣੀ ਲੋੜ,ਪਈ ਜਦ ਦੇਸ਼ ਨੂੰ।
ਨਿੱਜੀ ਨਹੀ ਸੀ ਕਿਸੇ ਨਾਲ,ਅਦਾਵਤ ਸ਼ਹੀਦਾਂ ਦੀ,
ਕਰੋ ਮਾਣ ਸ਼ਹੀਦਾਂ ਤੇ……..।
ਇਤਿਹਾਸ ਦੇ ਪੰਨੇ ਦੱਸਦੇ ਦੋਹਾਂ ਨੇ ਲਾੜੀ,ਮੌਤ ਵਿਆਹੀ ਸੀ,
ਰਾਜਗੁਰੂ ਸੁਖਦੇਵ ਅਜਾਦੀ ਦੀ ਜੰਗ ਦੇ,ਸੱਚੇ ਸਿਪਾਹੀ ਸੀ।
ਲੂੰ ਕੰਡੇ ਖੜੇ ਕਰ ਦਿੰਦੀ ਜੀਵਨੀ,ਸਾਵਤ ਸਹੀਦਾਂ ਦੀ,
ਕਰੋ ਮਾਣ ਸ਼ਹੀਦਾਂ ਤੇ …….।
ਭੋਰਾ ਨਾ ਸੀ ਉਹ ਡਰਿਆ ਭਾਵੇਂ ਉਦੋਂ,ਰਾਜ ਫਿਰੰਗੀ ਸੀ,
ਊਧਮ ਸਿੰਘ ਲੰਡਨ ਜਾ ਕੇ ਦੁਸਮਣ ਦੀ,ਨੱਪਤੀ ਸੰਘੀ ਸੀ।
ਲਲਤੋਂ ਰਹੇ ਹਾਂ ਮਾਣ ਆਜਾਦੀ, ਬਾਬਤ ਸ਼ਹੀਦਾਂ ਦੀ,
ਕਰੋ ਮਾਣ ਸ਼ਹੀਦਾਂ ਤੇ,ਕਰੋ ਇਬਾਦਤ ਸ਼ਹੀਦਾਂ ਦੀ।