23.7 C
United Kingdom
Sunday, June 21, 2026

More

    ਆਪਣਿਆਂ ਦੇ ਨਾਮ

    ਰਾਜਵਿੰਦਰ ਰੌਂਤਾ
    ਜੇ ਛੱਡ ਜਾਣ ਵਾਲੇ ਆ ਜਾਣ ਮੁੜਕੇ
    ਅਸੀਂ ਵੀ ਬੈਠੀਏ ਫਿਰ ਜੁੜ ਜੁੜ ਕੇ।
    ਮੁੜ ਕੇ ਉਹਨੂੰ ਜਾਣ ਨਾ ਦਈਏ
    ਬੁੱਕਲ ਦੇ ਵਿੱਚ ਘੁੱਟ ਘੁੱਟ ਲਈਏ।
    ਰੱਬ ਜੇਡੇ ਉਹਨੂੰ ਦਈਏ ਉਲਾਂਭੇ
    ਜੇਹੜੇ ਉਹਤੋ ਜਾਣ ਨਾ ਸਾਂਭੇ।
    ਰੋਂਦਿਆਂ ਛੱਡ ਕੇ ਕਿਉਂ ਗਿਆ ਸੀ
    ਉੱਥੇ ਤੇਰਾ ਕੀ ਪਿਆ ਸੀ।
    ਦੱਸਦੇ ਤੇਰਾ ਕੌਣ ਪਿਆਰਾ
    ਤੈਨੂੰ ਉਡੀਕੇ ਟੱਬਰ ਸਾਰਾ
    ਲਾ ਤਾਂ ਜਾਂਦਾ ਮੁੜਨ ਦਾ ਲਾਰਾ।
    ਬੜੇ ਮਹੀਨੇ ਸਾਲ ਨੇ ਬੀਤੇ
    ਦਿਲ ਹੌਂਸਲੇ ਕਰੜੇ ਕੀਤੇ
    ਜਖਮ ਜਿਗਰ ਦੇ ਸੀ ਨਾ ਹੋਏ
    ਦੁਨੀਆਂ ਕੋਲੋਂ ਬੜੇ ਲਕੋਏ।
    ਰੌਂਤੇ ਨਾ ਵਿਛੜੇ ਵੀਰ ਪਿਆਰਾ
    ਰਾਜਵਿੰਦਰ ਧੁਖੇ ਨਾ ਮਨ ਦਾ ਹਾਰਾ।।।
    ✍।ਰਾਜਵਿੰਦਰ ਰੌਂਤਾ, ਮੋਗਾ 09876486187,,,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!