23.7 C
United Kingdom
Sunday, June 21, 2026

More

    ਸਹੁਰੇ ਘਰ ਮਰੀ ਰਣਦੀਪ ਦੀ ਮੌਤ ਦਾ ਨਹੀਂ ਮਿਲ ਰਿਹਾ ਇਨਸਾਫ਼

    ਦਿੜਬਾ ਦੇ ਡੀ ਐਸ ਪੀ ਦੇ ਦਫਤਰ ਮੁਹਰੇ ਇਨਸਾਫ ਦੀ ਗੋਹਾਰ ਲਗਾਉਣ ਗਏ ਲੜਕੀ ਦੇ ਮਾਪੇ ਅਤੇ ਰਿਸ਼ਤੇਦਾਰ। ਅਤੇ ਮ੍ਰਿਤਕ ਰਣਦੀਪ ਕੌਰ ਦੀ ਫਾਇਲ ਫੋਟੋ

    ਬਰਨਾਲਾ (ਬੰਧਨਤੋੜ ਸਿੰਘ)
    ਮ੍ਰਿਤਕ ਰਣਦੀਪ ਕੌਰ(੨੬) ਦੀ ਮਾਤਾ ਪਰਮਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਹੰਡਿਆਇਆ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਦਿਆਂ ਕਿਹਾ ਕਿ ਮੇਰੀ ਲੜਕੀ ਨੂੰ ਛੇ ਮਹੀਨੇ ਪਹਿਲਾਂ ਸੋਹਰੇ ਪਰਿਵਾਰ ਵੱਲੋਂ ਮਾਰ ਦਿੱਤਾ ਗਿਆ। ਜਿਸ ਦਾ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮੇਰਾ ਜਵਾਈ ਅਮਰਜੀਤ ਸਿੰਘ ਜੋ ਕਵੈਤ ਵਿਖੇ ਕੰਮ ਕਰਦਾ ਸੀ ਮੇਰੀ ਪੁੱਤਰੀ ਸਵ. ਰਣਦੀਪ ਕੌਰ ਆਪਣੇ ਸੋਹਰੇ ਪਰਿਵਾਰ ਕੋਲ ਰਹਿੰਦੀ ਸੀ ਜਿਸ ਦੇ ਦੋ ਬੱਚੇ ਪੁੱਤਰੀ ਅਨਮੋਲਪ੍ਰੀਤ ਕੌਰ ਸਾਢੇ ਚਾਰ ਸਾਲ, ਪੁੱਤਰ ਹਰਜੋਤ ਸਿੰਘ ਤਿੰਨ ਸਾਲ ਉਹ ਵੀ ਨਾਲ ਰਹਿੰਦੇ ਸਨ। ਮੈਂਨੂੰ ੨੦/੧੧/੧੯ ਨੂੰ ਮੇਰੇ ਜਵਾਈ ਅਮਰਜੀਤ ਸਿੰਘ ਕਵੈਤ ਤੋਂ ਫੋਨ ਕਰ ਕੇ ਦੱਸਿਆ ਕਿ ਮੇਰੇ ਪਿੰਡ ਜਾਇਓ ਰਣਦੀਪ ਨੂੰ ਦੇਖਿਓ, ਰਣਦੀਪ ਨੂੰ ਪਤਾ ਨਹੀਂ ਕੀ ਹੋ ਗਿਆ। ਜਦੋਂ ਅਸੀਂ ਗਏ ਤਾਂ ਜਾਦਿਆਂ ਨੂੰ ਮੰਜੇ ਦਾ ਪਾਵਿਆਂ ਨਾਲ ਰੱਸਾ ਬੰਨ ਕੇ ਰਣਦੀਪ ਕੋਰ ਲਮਕਾਈ ਹੋਈ ਸੀ ਜਿਸ ਨੂੰ ਦੇਖਣ ਸਾਰ ਅਸੀ ਸੰਨ ਰਹਿ ਗਏ । ਅਸੀ ਭਾਵੇਂ ਮੌਕੇ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪਰ ਸਾਡੇ ਤੋਂ ਮੌਕੇ ਤੇ ਪਿੰਡ ਦੇ ਲੋਕਾ ਨੇ ਇਕੱਠੇ ਹੋ ਕੇ ਸਸਕਾਰ ਕਰਨ ਲਈ ਦਬਾਅ ਬਣਾ ਦਿੱਤਾ। ਉਸ ਮੌਕੇ ਸਾਨੂੰ ਅਚਾਨਕ ਪੁੱਤਰੀ ਦੀ ਮੌਤ ਦੇ ਸ਼ੋਕ ਕਾਰਨ ਕੁੱਝ ਵੀ ਸਮਝ ਨਾ ਲੱਗਿਆ ਅਸੀ ਪੁਲਿਸ ਨੂੰ ਦੁਬਾਰਾ ਦੋ ਚਾਰ ਦਿਨ ਬਾਅਦ ਜਦੋਂ ਇਸ ਦੀ ਪੜਤਾਲ ਕਰਕੇ ਮੌਤ ਦਾ ਪਤਾ ਲਗਾਉਣ ਦਾ ਕਿਹਾ ਤਾ ਪੁਲਿਸ ਨੇ ਸਾਨੂੰ ਲਾਰਿਆਂ ਵਿਚ ਰੱਖਿਆ ਅਤੇ ਪੁਲਿਸ ਇਹ ਕਹਿਣ ਲੱਗੀ ਕਿ ਤੁਹਾਡੇ ਵਿਚੋਂ ਗਵਾਹੀ ਕੌਣ ਦੇਵੇਗਾ ? ਇਸ ਦੀ ਪੜਤਾਲ ਕੌਣ ਕਰਵਾਏਗਾ? ਸਾਨੂੰ ਸ਼ੱਕ ਹੈ ਕਿ ਲੜਕੀ ਦੇ ਸਹੁਰੇ ਪਰਿਵਾਰ ਨੇ ਸਾਡੇ ਨਾਲ ਧੋਖਾ ਧੜੀ ਕਰ ਰਣਦੀਪ ਕੌਰ ਨੂੰ ਮਾਰ ਦਿੱਤਾ ਹੈ ਅਤੇ ਪੁਲਿਸ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ ਹੁਣ ਤੱਕ ਛੇ ਮਹੀਨੇ ਬੀਤ ਗਏ ਹਨ। ਜਦੋਂ ਵੀ ਅਸੀਂ ਪੁਲਿਸ ਨਾਲ ਇਸ ਸਬੰਧੀ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਟਾਲ ਮਟੋਲ ਕੀਤੀ ਜਾਂਦੀ ਰਹੀ ਹੈ। ਅਸੀ ਅੱਜ ਵੀ ਡੀ ਐਸ ਪੀ ਸੁਖਨਿੰਦਰ ਸਿੰਘ ਦਿੜਬਾ ਕੋਲ ਮਿਲ ਕੇ ਆਪਣਾ ਦੁੱਖ ਦੱਸ ਕੇ ਆਏ ਹਾਂ ਪਰ ਸਾਨੂੰ ਛੇ ਮਹੀਨੇ ਤੋਂ ਲਗਾਤਾਰ ਇਨਸਾਫ ਨਹੀਂ ਮਿਲ ਰਿਹਾ ਉਲਟਾ ਲੜਕੀ ਦਾ ਸਹੁਰਾ ਪਰਿਵਾਰ ਰਿਸ਼ਤੇਦਾਰੀਆਂ ਰਾਹੀਂ ਧਮਕੀਆਂ ਦੇਣ ਤੇ ਉੱਤਰ ਆਇਆ ਹੈ। ਕਿ ਤੁਸੀ ਚੁੱਪ ਕਰ ਜਾÀ ਨਹੀਂ ਚੁੱਪ ਕਰਾਉਣਾ ਆਉਦਾ ਹੈ ਸਾਡੀ ਪਹੁੰਚ ਬਹੁਤ ਹੈ। ਅਸੀਂ ਡੀ ਜੀ ਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਪਾਸੋਂ ਆਪਣੀ ਬੱਚੀ ਦੇ ਅੰਨ੍ਹੇ ਕਤਲ ਦਾ ਇਨਸਾਫ ਮੰਗਦੇ ਹਾਂ ਸਾਨੂੰ ਇਨਸਾਫ ਦਵਾਇਆ ਜਾਵੇ। ਡੀ ਐਸ ਪੀ ਦਿੜਬਾ ਨੂੰ ਮਿਲਣ ਮੌਕੇ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ, ਜਰਮਨਜੀਤ ਸਿੰਘ ਐਮ ਸੀ , ਭੋਲਾ ਸਿੰਘ, ਤਰਸੇਮ ਗੋਇਲ , ਜਰਨੈਲ ਸਿੰਘ, ਅਮਰਜੀਤ ਸਿੰਘ ਰਾਊਕੇ , ਜਗਤਾਰ ਸਿੰਘ ਭਾਈਰੂਪਾ, ਮੇਜਰ ਸਿੰਘ ਮਾਨਸਾ, ਮੰਦਰ ਸਿੰਘ ਭੀਖੀ , ਲਾਡੀ ਸਿੰਘ ਭੀਖੀ,ਕੁਲਦੀਪ ਸਿੰਘ ਰਾਮਗੜ੍ਹੀਆ ਆਦਿ ਸਮੇਤ ਹੋਰ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!