ਪੰਜ ਦਰਿਆ ਬਿਊਰੋ
ਪੰਜਾਬੀ ਫਿਲਮਾਂ ਦੇ ਡਾਇਰੈਕਟਰ ਸੁਖਮਿੰਦਰ ਧੰਜਲ ਦੀ ਪਤਨੀ ਮਨਪ੍ਰੀਤ ਕੌਰ ਧੰਜਲ ਥੋੜਾ ਜਿਹਾ ਬਿਮਾਰ ਹੋਣ ਪਿੱਛੋਂ ਅਚਾਨਕ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਇਸ ਸੰਬੰਧੀ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਕਿਹਾ ਕਿ ਭੈਣ ਮਨਪ੍ਰੀਤ ਕੌਰ ਧੰਜਲ ਦਾ ਵਿਛੋੜਾ ਅਤਿਅੰਤ ਦੁਖਦਾਈ ਹੈ। ਇਸ ਦੁੱਖ ਦੀ ਘੜੀ ਵਿੱਚ ਅਦਾਰਾ ਪੰਜ ਦਰਿਆ ਧੰਜਲ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।