23.1 C
United Kingdom
Sunday, June 21, 2026

More

    ਯੂਕੇ ‘ਚ (21 ਮਈ) ਹੋਈਆਂ 338 ਮੌਤਾਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਬਰਤਾਨੀਆ ਵਿੱਚ ਮੌਤਾਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੇ 24 ਘੰਟਿਆਂ ਦੌਰਾਨ 338 ਹੋਰ ਨਵੀਆਂ ਮੌਤਾਂ ਹੋਣ ਦਾ ਸਮਾਚਾਰ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਲਾਕਡਾਊਨ ਢਿੱਲਾਂ ਦਾ ਐਲਾਨ ਕੀਤਾ ਹੈ ਪਰ ਅਜਿਹੇ ਸਮੇਂ ਵਿੱਚ ਇਹ ਫੈਸਲਾ ਘਾਤਕ ਸਿੱਧ ਹੋ ਸਕਦਾ ਹੈ ਜਦੋਂ ਅਜੇ ਵੀ ਮੌਤਾਂ ਦਾ ਅੰਕੜਾ ਹੇਠਾਂ ਨਾ ਆ ਰਿਹਾ ਹੋਵੇ।

    ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ ਦੇ ਹਸਪਤਾਲਾਂ ਵਿੱਚ ਹੋਈਆਂ 251 ਮੌਤਾਂ ਤੋਂ ਇਲਾਵਾ ਕੇਅਰ ਹੋਮਜ਼, ਘਰਾਂ ਜਾਂ ਹੋਰ ਸਥਾਨਾਂ ‘ਤੇ ਹੋਈਆਂ ਮੌਤਾਂ ਨੂੰ ਮਿਲਾ ਕੇ ਕੁੱਲ ਗਿਣਤੀ 338 ਦੱਸੀ ਜਾ ਰਹੀ ਹੈ।

    ਸਰਕਾਰੀ ਅੰਕੜਿਆਂ ਅਨੁਸਾਰ ਹਸਪਤਾਲਾਂ ਸਮੇਤ ਹੋਰ ਸਥਾਨਾਂ ‘ਤੇ ਹੋਈਆਂ ਮੌਤਾਂ ਦੀ ਗਿਣਤੀ ਅਜੇ ਵੀ 36042 ਹੀ ਦਿਖਾਈ ਜਾ ਰਹੀ ਹੈ। ਜਦਕਿ ਅਸਲੀਅਤ ਕੁਝ ਹੋਰ ਹੋ ਸਕਦੀ ਹੈ। ਮੌਤਾਂ ਦੇ ਅੰਕੜਿਆਂ ਸੰਬੰਧੀ ਆਏ ਦਿਨ ਨਵਾਂ ਭੰਬਲਭੂਸਾ ਬਣਿਆ ਹੋਇਆ ਹੈ। ਦੇਸ਼ ਭਰ ਵਿੱਚ ਲੋਕ ਤੰਦਰੁਸਤ ਵੀ ਹੋਏ ਹੋਣਗੇ ਪਰ ਤੰਦਰੁਸਤ ਹੋਏ ਮਰੀਜ਼ਾਂ ਦਾ ਅੰਕੜਾ ਵੀ ਨਸ਼ਰ ਨਹੀਂ ਕੀਤਾ ਜਾ ਰਿਹਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!