23.1 C
United Kingdom
Sunday, June 21, 2026

More

    ਗਲਾਸਗੋ- £43 ਮਿਲੀਅਨ ਦਾ ਹਸਪਤਾਲ, ਭਰਤੀ ਹੋਏ ਮਰੀਜ਼ 000

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਕੋਰੋਨਾਵਾਇਰਸ ਨਾਲ ਨਜਿੱਠਣ ਲਈ ਅਪ੍ਰੈਲ ਮਹੀਨੇ ਗਲਾਸਗੋ ਵਿਖੇ ਬਣਾਏ ਆਰਜ਼ੀ ਹਸਪਤਾਲ ਵਿੱਚ ਇੱਕ ਵੀ ਮਰੀਜ਼ ਭਰਤੀ ਨਹੀਂ ਕੀਤਾ ਗਿਆ। ਸਕਾਟਲੈਂਡ ਭਰ ਵਿੱਚੋਂ ਗਲਾਸਗੋ ਦਾ ਸਕਾਟਿਸ਼ ਈਵੈਂਟ ਸੈਂਟਰ ਆਰਜ਼ੀ ਹਸਪਤਾਲ ਬਣਾਉਣ ਲਈ ਚੁਣਿਆ ਗਿਆ ਸੀ। ਹਸਪਤਾਲ ਬਣਾਉਣ ਲਈ 3 ਹਫ਼ਤੇ ਦਾ ਹੀ ਸਮਾਂ ਲੱਗਿਆ ਸੀ ਪਰ ਖਰਚਾ 43 ਮਿਲੀਅਨ ਪੌਂਡ ਹੋਇਆ ਦੱਸਿਆ ਜਾ ਰਿਹਾ ਹੈ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਖੁਸ਼ ਹੁੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਕਿਸੇ ਵੀ ਮਰੀਜ਼ ਦਾ ਦਾਖਲ ਨਾ ਹੋਣਾ ਸਕਾਟਲੈਂਡ ਲਈ ਵਧੀਆ ਖ਼ਬਰ ਹੈ। ਅਸੀਂ ਲੋਕਾਂ ਦੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦੇ ਹੋਏ ਪਹਿਲਾਂ ਹੀ ਆਸ ਪ੍ਰਗਟਾਈ ਸੀ ਕਿ ਸ਼ਾਇਦ ਇਸ ਹਸਪਤਾਲ ਨੂੰ ਵਰਤਣ ਦੀ ਲੋੜ ਹੀ ਨਾ ਪਵੇ। ਜ਼ਿਕਰਯੋਗ ਹੈ ਕਿ ਉਕਤ ਹਸਪਤਾਲ ਪਹਿਲੇ ਵਿਸ਼ਵ ਯੁੱਧ ਦੌਰਾਨ ਸਰਬੀਆ ਵਿੱਚ ਸੇਵਾਵਾਂ ਨਿਭਾਉਣ ਵਾਲ਼ੀ ਨਰਸ ਲੂਇਸਾ ਜੌਰਡਨ ਦੇ ਨਾਂ ‘ਤੇ ਬਣਾਇਆ ਗਿਆ ਸੀ। ਲੂਇਸਾ ਜੌਰਡਨ 1878 ਵਿੱਚ ਗਲਾਸਗੋ ‘ਚ ਜਨਮੀ ਸੀ ਤੇ 1915 ‘ਚ ਸਰਬੀਆ ਵਿੱਚ ਲਾਗ ਦੀ ਬਿਮਾਰੀ ਤੋਂ ਪੀੜਤ ਹੋ ਕੇ ਪ੍ਰਾਣ ਤਿਆਗ ਗਈ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!