ਗਲਾਸਗੋ (ਪੰਜ ਦਰਿਆ ਬਿਊਰੋ)
ਗਲਾਸਗੋ ਦੇ ਵ੍ਹਾਈਟਿੰਚ ਇਲਾਕੇ ਦੀ ਕਰਲ ਸਟ੍ਰੀਟ ਵਿੱਚ ਇੱਕ ਵਿਅਕਤੀ ਉੱਪਰ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੇ 20 ਮਈ ਨੂੰ ਤਕਰੀਬਨ ਦੁਪਹਿਰ 1:50 ‘ਤੇ ਉੱਥੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਤੇ 29 ਸਾਲਾ ਜਖਮੀ ਆਦਮੀ ਨੂੰ ਮਹਾਰਾਣੀ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਦਾਖਿਲ ਕਰਵਾਇਆ ਗਿਆ। ਗਲਾਸਗੋ ਵਿੱਚ ਹਮਲਾ ਹੋਣ ਤੋਂ ਬਾਅਦ ਇਸ ਆਦਮੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਕ ਚਸ਼ਮਦੀਦ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਪੁਲਿਸ ਦੀ ਭਾਰੀ ਮੌਜੂਦਗੀ ਸੀ ਅਤੇ ਅਧਿਕਾਰੀਆਂ ਨੇ ਵੱਡੀ ਘੇਰਾਬੰਦੀ ਕਰ ਲਈ ਸੀ। ਹੁਣ ਅਧਿਕਾਰੀ ਇਸ ਘਟਨਾ ਬਾਰੇ ਜਾਣਕਾਰੀ ਲਈ ਅਪੀਲ ਕਰ ਰਹੇ ਹਨ।