ਦੁੱਖਭੰਜਨ ਸਿੰਘ ਰੰਧਾਵਾ
0351920036369
ਸ਼ਾਇਰ ਲੋਕ ਫਕੀਰ,
ਹੁੰਦੇ ਨੇ।
ਮੌਲਾ ਦੇ ਛੱਡੇ
ਹੋਏ ਤੀਰ,
ਹੁੰਦੇ ਨੇ।
ਪਾਟੀਆਂ ਲੀਰਾਂ
ਤਨ ਇਹਨਾਂ,
ਦੇ ਸੋਹੰਦੀਆਂ ਨੇਂ।
ਸਿਰ ‘ਤੇ ਛੱਤ,
ਨਈਂ ਹੁੰਦੀ,
ਦਿਲੋਂ ਅਮੀਰ,
ਹੁੰਦੇ ਨੇ।
ਇਹਨਾਂ ਦਾ ਕੋਈ,
ਇੱਕ ਟਿਕਾਣਾ,
ਨਈਂ ਹੁੰਦਾ।
ਏ ਤਾਂ ਤੁਰਦੇ,
ਫਿਰਦੇ ਮੌਲਾ,
ਸਾਈਂ, ਪੀਰ,
ਹੁੰਦੇ ਨੇ।