ਰਜਨੀ ਵਾਲੀਆ ਕਪੂਰਥਲਾ
ਕੁਦਰਤ ਦੀ ਖਾਮੋਸ਼ੀ,
ਬੜਾ ਕੁਝ ਬੋਲਦੀਆ।
ਚੁੱਪ ਚੁੱਪ ਚੁਫੇਰੇ ਹੋਈ,
ਏ ਕੁਝ ਤਾਂ ਟੋਲਦੀਆ।
ਪੰਛੀ ਲਾਉਣ ਉਡਾਰੀ,
ਤੇ ਬੰਦੇ ਪਿੰਜਰੇ ਵਿੱਚ।
ਚਹਿਕੇ ਕੁਦਰਤ ਸਾਰੀ,
ਕਿ ਧੰਦੇ ਪਿੰਜਰੇ ਵਿੱਚ।
ਹੋਈਆਂ ਸ਼ੁੱਧ ਹਵਾਵਾਂ,
ਕਿ ਪਾਣੀਂ ਸਾਫ ਹੋਏ।
ਗੁਨਾਹਾਂ ਦੀ ਸਜਾ,
ਬੰਦੇ ਨੂੰ ਮੁਆਫ ਹੋਵੇ।
ਧੁੱਪਾਂ ਛਾਵਾਂ ਬਾਰਿਸ਼,
ਅਤੇ ਹਾਵਾਵਾਂ ਨੇਂ।
ਪਨਾਂਹ ਨਹੀਂ ਹੁਣ,
ਬੰਦੇ ਨੂੰ ਥਾਵਾਂ ਨੇਂ।
ਹੁਣ ਚਿੱਟਾ ਨੀ ਵਿਕਦਾ,
ਤੇ ਪੁੱਤ ਕੋਈ ਮਰਦਾ ਨਾ।
ਸਾਰੀ ਘਰੀਂ ਲੁਕਾਈ ਵੱਸੇ,
ਹੁਣ ਕੋਈ ਡਰਦਾ ਨਾ।
ਬੰਦਾ ਰੱਬ ਦੇ ਨਾਲ ਵੀ,
ਆਡਾ ਲਾ ਬੈਠਾ।
ਐਸੀ ਮੌਲਾ ਨੇ ਮੱਤ ਮਾਰੀ,
ਕਿ ਠੇਡਾ ਖਾ ਬੈਠਾ।
ਰਜਨੀ,,
ਕੁਦਰਤ ਬੇਨਿਯਮੇ,
ਇਨਸਾਨ ਨੂੰ ਨਿਯਮ,
ਸਿਖਾ ਦੇਂਦੀ।
ਬੇਸਮਝੇ ਦੀ ਸਮਝ,
ਚ ਸਭ ਕੁਝ ਪਾ ਦੇਂਦੀ।