9.6 C
United Kingdom
Saturday, March 7, 2026

More

    ‘ਮੈਂ ਹਾਂ ਹਰਜੀਤ’ ਦੀ ਮੁਹਿਮ ‘ਤੇ ਧੱਬਾ ਲਾਇਆ ਨਿਹਾਲ ਸਿੰਘ ਵਾਲਾ ਸੈਕਸ ਸਕੈਂਡਲ ਨੇ

    ?ਮੋਗਾ ਸੈਕਸ ਸਕੈਡਲ ਤੋਂ ਬਾਅਦ ਨਿਹਾਲ ਸਿੰਘ ਵਾਲਾ ਸੈਕਸ ਸਕੈਡਲ ਕਾਰਨ ਲਿਪਤ ਪੁਲਿਸ ਅਫਸਰਾਂ ਅਤੇ ਜਿਮੇਵਾਰ ਆਗੂਆਂ ਦੀ ਨੀਂਦ ਉੱਡੀ
    ?ਰਿਮਾਡ ਦੌਰਾਨ ਖੁੱਲ ਸਕਦੇ ਹਨ ਵੱਡੇ ਭੇਦ

    ਨਿਹਾਲ ਸਿੰਘ ਵਾਲਾ, 17 ਮਈ (ਰਣਜੀਤ ਬਾਵਾ)

    ਮੋਗਾ ਸੈਕਸ ਸਕੈਂਡਲ ਰਾਹੀਂ ਦੇਸ਼ ਭਰ ‘ਚ ਬਦਨਾਮੀ ਖੱਟਣ ਵਾਲੀ ਮੋਗਾ ਜ਼ਿਲੇ ਦੀ ਪੁਲਿਸ ਲਈ ਨਿਹਾਲ ਸਿੰਘ ਵਾਲਾ ਸੈਕਸ ਸਕੈਡਲ ਵੱਡੀ ਨਮੋਸੀ ਬਣਿਆ ਹੋਇਆ ਹੈ।  ਨਿਹਾਲ ਸਿੰਘ ਵਾਲਾ ਸੈਕਸ ਸਕੈਡਲ ਵਿੱਚ ਪੁਲਿਸ ਵੱਲੋਂ ਦੋ ਥਾਣੇਦਾਰਾ ਸਮੇਤ 5 ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ। ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ‘ਤੇ ਵੀ ਇਸ ਕਾਂਡ ਦੀ ਗਾਜ ਡਿੱਗ ਚੁੱਕੀ ਹੈ ਜਿਸ ਦੀ  ਬਦਲੀ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਪੁਲਿਸ ਦੀ ਮਿਲੀਭੁਗਤ ਨਾਲ  ਕਈ ਸਾਲਾਂ ਤੋਂ ਨਿਹਾਲ ਸਿੰਘ ਵਾਲਾ ਅੰਦਰ ਇਹ ਸੈਕਸ ਰੈਕਟ ਚੱਲ ਰਿਹਾ ਸੀ। ਇਸ ਰੈਕਟ ਵਿੱਚ ਸਾਮਿਲ ਕੁਝ ਔਰਤਾਂ ਵੱਲੋਂ ਅਮੀਰ ਅਤੇ ਸਰਦੇ ਪੁਜਦੇ ਸਰੀਫ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਥਾਣੇ ਲਿਜਾਇਆ ਜਾਦਾ ਸੀ ਅਤੇ ਉਸ ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕਰਕੇ ਉਸਤੋਂ ਲੱਖਾ ਰੁਪਏ ਬਟੋਰੇ ਜਾਦੇ ਸਨ। ਇਸ ਦਾ ਭੇਦ ਉਸ ਸਮੇਂ ਖੁੱਲਿਆਂ ਜਦ  ਲੰਘੀ 7 ਮਈ ਨੂੰ ਪਿੰਡ ਮਾਣੂੰਕੇ ਦੇ ਇਸ ਦੁਕਾਨਦਾਰ ਸੁਭਾਸ਼ ਚੰਦਰ ਉਰਫ ਕਾਲੀ ਵਾਸੀ ਮਾਣੂੰਕੇ ਨੂੰ ਸੈਕਸ ਰੈਕਟ ਵਿੱਚ ਸਾਮਿਲ ਜਸਵੰਤ ਕੌਰ ਅਤੇ ਸੀਮਾਂ ਰਾਣੀ ਨੇ ਆਪਣੇ ਕੋਲ ਬੁਲਾਇਆ ਅਤੇ ਪਹਿਲਾ ਤੋਂ ਬਣਾਏ ਪ੍ਰੋਗਰਾਮ ਮੁਤਾਬਕ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਲਧਾਈਕੇ ਨੂੰ ਬੁਲਾ ਲਿਆ ਜੋ ਕਿ ਸੁਭਾਸ਼ ਚੰਦਰ ਉਰਫ ਕਾਲੀ ਵਾਸੀ ਮਾਣੂੰਕੇ ਨੂੰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਬਣੇ ਕੁਆਟਰਾਂ ਵਿੱਚ ਲੈ ਗਿਆ ਜਿਥੇ ਪਰਚਾ ਦਰਜ ਕਰਨ ਦੀ ਧਮਕੀ ਦੇ ਕੇ ਉਸਤੋਂ ਡਾਈ ਲੱਖ ਰੁਪਏ ਦੀ ਮੰਗ ਕੀਤੀ। ਸਮਾਜ ਵਿੱਚ ਬਦਨਾਮੀ ਦੇ ਡਰੋਂ ਸੁਭਾਸ ਚੰਦਰ ਨੇ ਆਪਣੇ ਦੋਸਤ ਬਲਕਰਨ ਸਿੰਘ ਮਾਣੂੰਕੇ ਤੋਂ ਇੱਕ ਲੱਖ ਰੁਪਏ ਮੰਗਵਾ ਕੇ ਉਸ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੂੰ ਦੇ ਦਿੱਤੇ ਅਤੇ ਉਸ ਮੈਨੂੰ ਆਪਣੇ ਕਵਾਟਰਾਂ ‘ਚੋਂ ਛੱਡ ਦਿੱਤਾ। ਪਤਾ ਲੱਗਾ ਹੈ ਕਿ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਇੱਕ ਲੱਖ ਰੁਪਏ ਵਿੱਚੋਂ ਜਸਵੰਤ ਕੌਰ ਅਤੇ ਸੀਮਾਂ ਰਾਣੀ ਨੂੰ ਹਿੱਸਾ ਨਹੀਂ ਦਿੱਤਾ ਜਿਸ ਕਾਰਨ ਉਕਤ ਔਰਤਾਂ ਇਨਸਾਫ ਲਈ ਸਹਿਰ ਦੇ ਕਈ ਮੋਹਤਵਰ ਵਿਅਕਤੀਆਂ ਇੱਥੋ ਤੱਕ ਕਿ ਇੱਕ ਵਿਧਾਇਕ ਪਾਸ ਵੀ ਗਈਆਂ। ਪਰ ਬਾਅਦ ਵਿੱਚ ਇੱਨ•ਾਂ ਵਿੱਚੋਂ ਇੱਕ ਔਰਤ ਸੀਮਾ ਰਾਣੀ ਜਿਲਾ ਪੁਲਿਸ ਮੁਖੀ ਪਾਸ ਪੇਸ ਹੋ ਗਈ ਅਤੇ ਸਾਰੀ ਗੱਲ ਜਿਲਾ ਪੁਲਿਸ ਮੁਖੀ ਅੱਗੇ ਪੇਸ ਕਰ ਦਿੱਤੀ। ਜਿਲਾ ਪੁਲਿਸ ਮੁਖੀ ਵੱਲੋ ਇਸ ਮਾਮਲੇ ਦੀ ਜਾਂਚ ਐਸ ਪੀ ਐਚ ਮੋਗਾ ਰਤਨ ਸਿੰਘ ਬਰਾੜ ਤੋਂ ਕਰਵਾਈ ਗਈ ਅਤੇ ਇੱਕ ਦਿਨ ਵਿੱਚ ਜਾਂਚ ਮੁਕੰਮਲ ਕਰਨ ਲਈ ਕਿਹਾ ਗਿਆ। ਜਾਂਚ ਤੋਂ ਬਾਅਦ ਸਹਾਇਕ ਥਾਣੇਦਾਰ ਚਮਕੌਰ ਸਿੰਘ, ਸਹਾਇਕ ਥਾਣੇਦਾਰ ਦਰਸ਼ਨ ਸਿੰਘ ਸਮੇਤ ਇਸ ਰੈਕਟ ਵਿੱਚ ਸਾਮਿਲ ਸੀਮਾ ਰਾਣੀ, ਜਸਵੰਤ ਕੌਰ ਅਤੇ ਉਸਦੇ ਪਤੀ ਹਰਜਿੰਦਰ ਸਿੰਘ ਤੇ ਮਾਮਲਾ ਦਰਜ ਕਰਕੇ ਉਨ•ਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ•ਾਂ ਦਾ ਚਾਰ ਦਿਨ ਦਾ ਰਿਮਾਡ ਹਾਸਲ ਕੀਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸੈਕਸ ਰੈਕਟ ਰਾਹੀ ਨਿਹਾਲ ਸਿੰਘ ਵਾਲਾ ਅਤੇ ਆਸ ਪਾਸ ਦੇ ਮੰਨੇ ਪਰਮੰਨੇ ਮੋਹਤਵਰ ਵਿਅਕਤੀਆਂ ਤੋਂ ਬਲੈਕਮੇਲ ਕਰਕੇ ਲੱਖਾ ਰੁਪਏ ਵਟੋਰੇ ਜਾ ਚੁੱਕੇ ਹਨ। ਪਤਾ ਲੱਗਾ ਹੈ ਕਿ ਹੁਣ ਵੀ ਉਕਤ ਵਿਅਕਤੀਆਂ ਦੀ  ਨਾਮ ਨਸਰ ਹੋਣ ਦੇ ਡਰ ਕਾਰਨ ਨੀਦ ਹਰਾਮ ਹੋ ਚੁੱਕੀ ਹੈ। ਇਥੇ ਹੀ ਨਹੀਂ ਇਹ ਚਰਚਾਵਾਂ ਦਾ ਦੌਰ ਵੀ ਗਰਮ ਹੈ ਕਿ ਇਸ ਸੈਕਸ ਰਾਕਟ ਵਿੱਚ ਹੋਰ ਵੀ ਵੱਡੇ ਪੁਲਿਸ ਅਫਸਰਾਂ ਦਾ ਨਾਮ ਨਸਰ ਹੋ ਸਕਦਾ ਹੈ ਲੋਕਾਂ ਵਿੱਚ ਇਹ ਵੀ ਚਰਚਾਵਾਂ ਹਨ ਕਿ ਪੁਲਿਸ ਬਦਨਾਮੀ ਦੇ ਡਰੋ ਹੋਰ ਪੁਲਿਸ ਅਧਿਕਾਰੀਆਂ ਦਾ ਨਾਮ ਨਸਰ ਹੋਣ ਤੋਂ ਟਾਲਾ ਵੱਟ ਸਕਦੀ ਹੈ।
                 ਇੱਥੇ ਜ਼ਿਕਰਯੋਗ ਹੈ ਕਿ ਬਾਰਾਂ ਸਾਲ ਪਹਿਲਾਂ ਵੀ ਮੋਗਾ ਵਿਖੇ 2007 ਵਿੱਚ  ਇੱਕ ਵੱਡਾ ਸੈਕਸ ਸਕੈਂਡਲ ਸਾਹਮਣੇ ਆਇਆ ਸੀ ਜਿਸ ‘ਚ ਵੱਡੀ ਗਿਣਤੀ ‘ਚ ਪੁਲਿਸ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂਆਂ  ਦੀ ਸ਼ਮੂਲੀਅਤ ਪਾਈ ਗਈ ਸੀ । ਮੋਗਾ ਸੈਕਸ ਸਕੈਂਡਲ ਦੇ ਨਾਮ ਨਾਲ ਮਸ਼ਹੂਰ ਹੋਏ ਉਸ ਸੈਕਸ ਸਕੈਂਡਲ ਦੀ ਜਾਂਚ ਅੱਜ ਵੀ ਸੀ ਬੀ ਆਈ ਵੱਲੋਂ ਜਾਰੀ ਹੈ ਪਰ ਮੋਗਾ ਜ਼ਿਲੇ ਦੀ ਪੁਲਿਸ ਵੱਲੋਂ ਬਾਰਾਂ ਸਾਲ ਪਹਿਲਾਂ ਵਾਪਰੇ  ਸੈਕਸ ਸਕੈਂਡਲ ਤੋਂ ਕੋਈ ਸਬਕ ਨਹੀਂ ਲਿਆ ਜੇਕਰ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਮਾਨਦਾਰੀ ਨਾਲ ਜਾਂਚ-ਪੜਤਾਲ ਕਰਨਗੇ ਤਾਂ ਆਉਣ ਵਾਲੇ ਦਿਨਾਂ ‘ਚ ਇਸ ਤਰਾਂ ਦੇ ਚਲਾਏ ਜਾ ਰਹੇ ਨਜਾਇਜ਼ ਧੰਦੇ ਦੀ ਹੋਰ ਵੀ ਪਰਤਾਂ ਖੁੱਲ ਸਕਦੀਆਂ ਹਨ।
     ਕਰੋਨਾਂ ਵਾਇਰਸ ਦੌਰਾਨ ਪੰਜਾਬ ਪੁਲਿਸ ਵੱਲੋਂ ਮੈ ਹਾ ਹਰਜੀਤ ਮੁਹਿਮ ਨੂੰ ਵੀ ਆਏ ਦਿਨ ਪੁਲਿਸ ਮੁਲਾਜਮਾ ਵੱਲੋਂ ਪੁਲੀਤ ਕਰਕੇ ਪੁਲਿਸ ਦੀ ਸਮਾਜ ਵਿੱਚ ਹੇਠੀ ਕਰਵਾਈ ਜਾ ਰਹੀ ਹੈ ਅਤੇ ਨਿਹਾਲ ਸਿੰਘ ਵਾਲਾ ਵਿਖੇ ਵਾਪਰੇ ਨਵੇਂ ਘਟਨਾਕ੍ਰਮ ਨੇ ਮੁੜ ਪੁਲਿਸ ਦੀ ਖਾਕੀ ਦਾਗਦਾਰ ਕਰ ਦਿੱਤੀ ਹੈ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!