13.7 C
United Kingdom
Monday, June 22, 2026

More

    ਕਦਰਾਂ

    ਦੀਪ ਲੁਧਿਆਣਵੀ

    ਕਦਰਾਂ ਨਈਂ ਕਰਦੇ ਜਿਹੜੇ
    ਉਹਨਾਂ ਨੂੰ ਸਮਝਾਉਨੀਂ ਆਂ।
    ਆਓ ਕਦਰ ਕਰੋ ਧੀਆਂ ਦੀ
    ਮੈਂ ਇਹੋ ਤਾਂ ਚਾਹੁਨੀਂ ਆਂ।

    ਧੀ ਧਿਆਣੀ ਲਾਡਾਂ ਮੱਤੀ
    ਆਓ ਇਸਨੂੰ ਪਿਆਰ ਦਿਓ।
    ਸਿਰਜਣ ਹਾਰੀ ਸਿਰਜੇ ਜੱਗ ਨੂੰ
    ਮਣਾਂ ਮੂੰਹੀਂ ਸਤਿਕਾਰ ਦਿਓ।
    ਅਮਰ ਵੇਲ ਵਰਗੀ ਏ ਹੁੰਦੀ
    ਮੈਂ ਵੇਲ ਵਧਾਉਨੀਂ ਆਂ।
    ਆਓ ਕਦਰ ਕਰੋ ਧੀਆਂ ਦੀ

    ਧੀ ਦੇ ਹੱਥਾਂ ਵਿੱਚ ਰਿਜ਼ਕ ਹੈ,
    ਧੀ ਦੇ ਹੱਥਾਂ ਵਿੱਚ ਦੁਆਵਾਂ।
    ਧੀਆਂ ਕਈ ਕਈ ਰਿਸ਼ਤੇ ਢੋਵਣ,
    ਧੀਆਂ ਭੈਣਾਂ ਤੇ ਧੀਆਂ ਮਾਵਾਂ।
    ਧੀਏ ਤੇਰੇ ਤਿਆਗਾਂ ਨੂੰ ਮੈਂ,
    ਸੌ ਸੌ ਵਾਰ ਸਲਾਹੁਨੀ ਆਂ।
    ਆਓ ਕਦਰ ਕਰੋ ਧੀਆਂ ਦੀ

    ਕਈ ਵਾਰ ਮੈਂ ਸੋਚਨੀਆਂ,
    ਧੀਏ ਦੁੱਖ ਕਿਉਂ ਜਰਨੀ ਏਂ,
    ਤੂੰ ਬਾਜੀ ਜਿੱਤੀ ਹੋਈ ਵੀ,
    ਦੀਪ ਕਿਹੜੀ ਗੱਲੋਂ ਹਰਨੀ ਏਂ।
    ਪੈ ਪਿੰਜਰੇ ਦੇ ਵਿੱਚ ਮੈਂ,
    ਕਾਹਤੋਂ ਫੜਫੜਾਉਨੀ ਆਂ।
    ਆਓ ਕਦਰ ਕਰੋ ਧੀਆਂ ਦੀ,
    ਮੈਂ ਇਹੋ ਤਾਂ ਚਾਹੁੰਨੀ ਆਂ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!