ਪੰਜ ਦਰਿਆ ਬਿਊਰੋ
“ਪੁਲਿਸ ਮੁਲਾਜ਼ਮਾਂ ਵੱਲੋਂ ਖੁਦ ਰਾਤਾਂ ਜਾਗ ਕੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਦਾ ਅਮਲ ਅੱਖੀਂ ਦੇਖਿਆ ਹੋਣ ਕਰਕੇ ਮੁਲਾਜ਼ਮਾਂ ਦੀ ਕਦਰ ਮੇਰੇ ਮਨ ਵਿੱਚ ਦੁੱਗਣੀ ਹੋ ਗਈ ਹੈ। ਆਪਣੀਆਂ ਭਾਵਨਾਵਾਂ ਨੂੰ ਫਿਲਮ ਕਲਾਕਾਰ ਪਾਲ ਧੂੜਕੋਟ ਦੇ ਸਹਿਯੋਗ ਨਾਲ ਦਰਸ਼ਕਾਂ ਦੇ ਰੂਬਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕ ਪੁਲਿਸ ਵਾਲਿਆਂ ਦੀਆਂ ਅਰਜ਼ੋਈਆਂ ਦੇ ਨਾਲ ਨਾਲ ਉਹਨਾਂ ਦੇ ਦਿਲ ਦਾ ਦਰਦ ਵੀ ਜਾਣ ਸਕਣ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਜੇ.ਵੀ.ਐੱਸ. ਟਾਈਮਜ਼ ਦੇ ਸੰਚਾਲਕ ਉੱਦਮੀ ਨੌਜਵਾਨ ਜਗਵੀਰ ਆਜ਼ਾਦ ਨੇ “ਪੰਜ ਦਰਿਆ” ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਿਸੇ ਵੀ ਤਸਵੀਰ ਦੇ ਦੋ ਪਹਿਲੂ ਹੁੰਦੇ ਹਨ, ਪਰ ਅਸੀਂ ਸਿਰਫ ਇੱਕ ਪਾਸੜ ਵਿਚਾਰ ਬਣਾ ਲੈਂਦੇ ਹਾਂ। ਉਹਨਾਂ ਸਮੂਹ ਪਾਠਕਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਬੇਨਤੀ ਰੂਪ ਕੋਸ਼ਿਸ਼ ਨੂੰ ਅੱਗੇ ਹੋਰ ਅੱਗੇ ਲਿਜਾਣ ‘ਚ ਸਾਥ ਦੇਣ ਤਾਂ ਕਿ ਪੁਲਿਸ ਮੁਲਾਜ਼ਮਾਂ ਦਾ ਮਨੋਬਲ ਉੱਚਾ ਕੀਤਾ ਜਾ ਸਕੇ ਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਨਿਭਾਉਣ।