3.1 C
United Kingdom
Sunday, March 8, 2026

More

    ਰੂਰਲ ਐਨਜੀਓ ਵੱਲੋਂ ਲੋੜਵੰਦਾਂ ਲਈ ਰਾਸ਼ਨ ਤੇ ਪੈਨਸ਼ਨਾਂ ਵੰਡੀਆਂ

    ਡੀਐਸਪੀ ਮਨਜੀਤ ਸਿੰਘ ਵੱਲੋਂ ਦਾਨੀ ਸ਼੍ਰੀ ਉਬਰਾਏ ਤੇ ਰੂਰਲ ਐਨਜੀਓ ਦੀ ਸ਼ਲਾਘਾ
    ਬੱਧਨੀਂ ਕਲਾਂ (ਸਰਗਮ ਰੌਂਤਾ)


     ਰੂਰਲ ਐਨਜੀਓ ਜਿਲ੍ਹਾ ਮੋਗਾ  ,ਨਿਹਾਲ ਸਿੰਘ ਵਾਲਾ ਰਾਹੀਂ ਸਰਬੱਤ ਦਾ ਭਲਾ ਚੈਰੀੇਬਲ ਟਰੱਸਟ ਵੱਲੋਂ ਸੱਠ ਲੋੜਵੰਦ ਪਰਿਵਾਰਾਂ ਲਈ ਭੇਜਿਆ ਰਾਸ਼ਨ ਭੇਜਿਆ ਗਿਆ। ਜੋ ਬੱਧਨੀਂ ਕਲਾਂ ਵਿਖੇ ਡੀਐਸਪੀ ਮਨਜੀਤ ਸਿੰਘ ਢੇਸੀ ਨੇ ਲੋੜਵੰਦਾਂ ਨੂੰ ਤਕਸੀਮ ਕੀਤਾ। ਉਨ੍ਹਾਂ ਨਾਲ ਰੂਰਲ ਐਨਜੀਓ ਦੇ ਨੁਮਾਇੰਦੇ ਹਾਜਰ ਸਨ।
    ਰੂਰਲ ਐਨਜੀਓ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਸਵੀਰ ਜੱਸੀ ਦੀਨਾ ,ਚੇਅਰਮੈਨ ਰਾਜਵਿੰਦਰ ਰੌਂਤਾ ,ਸਲਾਹਕਾਰ ਗੁਰਪਾਲ ਸਿੰਘ ਲੋਪੋ ਨੇ ਇਸ ਮੌਕੇ ਦੱਸਿਆ ਕਿ ਰੂਰਲ ਐਨਜੀਓ ਮੋਗਾ ਦੇ  ਚੇਅਰਮੈਨ ਮਹਿੰਦਰ ਪਾਲ ਲੂੰਬਾ,ਪ੍ਰਧਾਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਸੰਸਥਾ ਵੱਲੋਂ ਹਲਕੇ ਦੀਆਂ ਲੋੜਵੰਦ ਅੌਰਤਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਕਰੋਨਾ ਸੰਕਟ ਦੀ ਘੜੀ ਵਿੱਚ  ਦੂਜੀ ਵਾਰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਨਿਹਾਲ ਸਿੰਘ ਵਾਲਾ,ਬੱਧਨੀਂ ,ਬਿਲਾਸਪੁਰ ਆਦਿ ਦੇ ਪਿੰਡਾਂ ਵਿੱਚ ਦਿੱਤੀਆਂ ਜਾ ਰਹੀਆਂ ਹਨ। ਡੀਐਸਪੀ ਮਨਜੀਤ ਸਿੰਘ ਢੇਸੀ ਨੇ ਕਿੱਟਾਂ ਤਕਸੀਮ ਕਰਨ ਸਮੇਂ ਦਾਨੀ ਊਬਰਾਏ ਨੂੰ ਸਲਾਮ ਆਖਦਿਆਂ ਕਿਹਾ ਕਿ ਇਹਨਾਂ ਦੇ ਪਦ ਚੱਲਣ ਦੀ ਲੋੜ ਹੈ, ਊਹਨਾਂ ਰੂਰਲ ਐਨਜੀਓ ਮੋਗਾ,ਨਿਹਾਲ ਸਿੰਘ ਵਾਲਾ ਦੀ ਲੋਕ ਸੇਵੀ ਕਾਰਜਾਂ ਲਈ ਸ਼ਲਾਘਾ ਕੀਤੀ। ਉਨ੍ਹਾ ਨਾਲ ਸਬ ਇੰਸਪੈਕਟਰ ਪਾਲ ਸਿੰਘ,ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਬੱਬੀ ਪੱਤੋ,ਧੰਨਦੀਪ ਸਿੰਘ,ਜਗਜੀਤ ਸਿੰਘ ਮਾਣੂੰਕੇ ,ਟੇਕ ਰਿਸ਼ੀ ਕੋਛੜ,ਦਲਵਿੰਦਰ ਧਾਲੀਵਾਲ,ਸਾਬਕਾ ਸਰਪੰਚ ਕਾਕਾ ਸਿੰਘ ਮਾਛੀਕੇ,ਜਗਰਾਜ ਸਿੰਘ ਬੁਰਜ ਹਮੀਰਾ,ਦਰਸ਼ਨ ਸਿੰਘ ਲੋਪੋ  ਆਦਿ ਹਾਜ਼ਰ ਸਨ।  

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!