ਅਮਨਦੀਪ ਡੱਬਵਾਲੀ
ਨਾ ਕੋਈ ਰੋਟੀ ਨਾ ਠਿਕਾਣਾ
ਨਾ ਸੌਣ ਨੂੰ ਥਾਂ।
ਇਨਸਾਨ ਭਾਵੇ ਸੜਕਾਂ ‘ਤੇ ਰੁਲ ਜੇ
ਤੁਸੀਂ ਪੂਜ ਲੋ ਗਾਂ।
ਤੁਰਕੇ ਸਾਰਾ ਦੇਸ਼ ਹੀ ਗਾਹ’ਤਾ
ਨਾਲੇ ਖਾਧੇ ਡੰਡੇ।
ਡਾਂਗ ਫੇਰਕੇ ਫਿਲਮ ਬਣੌਂਦੇ
ਵਰਦੀ ਵਾਲੇ ਬੰਦੇ।
ਤੁਸੀ ਦੇਸ਼ ਨੂੰ ਖਾਕੇ ਸੌਂ ਗੇ
ਲਾਸ਼ਾਂ ਖਾ’ਗੇ ਕਾਂ।
ਇਨਸਾਨ ਭਾਵੇ………।
ਪੈਰਾਂ ਥੱਲੇ ਹੋ ਗਏ ਛਾਲੇ
ਸੂਰਜ ਲਿਸ਼ਕਾਂ ਮਾਰੇ।
ਲੋਕਡਾਓਨ ਵਿਚ ਸਾਰ ਲਈ ਨਾ
ਫਿੱਟੇ ਮੂੰਹ ਸਰਕਾਰੇ।
ਬੱਚੇ ਟਰਾਲੀ ਬੈਗ ਤੇ ਪਾਲੇ
ਗੋਦੀ ਚੱਕ ਲਈ ਮਾਂ।
ਇਨਸਾਨ ਭਾਵੇ………..।
ਮੰਦਰ ਮਸਜਿਦ ਜਾਕੇ ਲੱਭਿਆ
ਦੇਣੇ ਸੀ’ਗੇ ਉਲਾਂਭੇ।
ਡੱਬਵਾਲੀ ਦੇ ਅਮਨਦੀਪ ਤੋਂ
ਜਜ਼ਬਾਤ ਗਏ ਨਾ ਸਾਂਭੇ।
ਧਰਮ ਦੇ ਨਾਂ ‘ਤੇ ਵੋਟਾਂ ਪਾਓ
ਸੁਰਗ ਮਿਲਣਗੇ ਗਾਂਹ??
ਇਨਸਾਨ ਭਾਵੇ……….।