ਦਲਜੀਤ ਸਿੰਘ ਨੱਲ੍ਹ ਵਾਲਾ
ਕੁੱਝ ਲਿਖੀਆਂ ਮੈ ਕਿਤਾਬਾਂ ਸੀ
ਜਾ ਕੇ ਅੰਦਰ ਸੁਪਨਿਆਂ ਖ਼ਾਬਾਂ ਸੀ
ਕੁੱਝ ਲਿਖੇ ਮੈ ਰਸਾਲੇ ਸੀ
ਦੁਨੀਆ ਲਈ ਬੇ-ਖਿਆਲੇ ਸੀ
ਕੁੱਝ ਲਿਖੀਆ ਮੈ ਅਖ਼ਬਾਰਾਂ ਸੀ
ਝੂਠੀ ਪੱਤਰਕਾਰੀ ਨੂੰ ਲਲਕਾਰਾਂ ਸੀ
ਕੁੱਝ ਲਿਖੀਆ ਮੈ ਕਵਿਤਾ ਸੀ
ਝੂਠ ਨੂੰ ਪਈਆਂ ਵਿਪਤਾ ਸੀ
ਕੁੱਝ ਲਿਖੀਆ ਮੈ ਫਿਲਮਾ ਸੀ
ਪਖੰਡੀਆਂ ਹੱਥੋਂ ਛੁੱਟੀਆਂ ਚਿਲਮਾਂ ਸੀ
ਕੁੱਝ ਲਿਖੇ ਮੈ ਕੌੜੇ ਲੇਖ ਸੀ
ਲੱਗੇ ਕਰਾਮਾਤੀਆਂ ਨੂੰ ਬੜੇ ਸੇਕ ਸੀ