ਟੋਰਾਂਟੋ (ਬਲਜਿੰਦਰ ਸੇਖਾ)
ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਚ ਨਹਾਉਣ ਲਈ ਦਰਿਆ ਵਿੱਚ ਗਿਆ ਮੋਗਾ ਦੇ ਵਿਦਿਆਰਥੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।
ਪਤਾ ਲੱਗਾ ਹੈ ਕਿ ਐਬਟਸਫੋੋੋਰਡ ਵਾਸੀ ਪੰਜਾਬ ਦੇ ਸ਼ਹਿਰ ਮੋਗਾ ਤੋਂ ਵਰਕ ਪਰਮਿਟ ‘ਤੇ ਆਇਆ ਦਿਵਾਂਸ਼ੂ ਚਾਵਲਾ ਉੁਮਰ (22) ਸਾਲ ਪਾਣੀ ਦੇ ਵਹਾਅ ‘ਚ ਰੁੜ ਗਿਆ ਸੀ। ਉਸਦੀ ਲਾਸ ਦੋ ਦਿਨਾਂ ਬਾਅਦ ਅੱਜ ਮਿਲੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।