3.1 C
United Kingdom
Sunday, March 8, 2026

More

    ਵੱਡੇ ਕਰਜਦਾਰਾਂ ਦਾ ਕਰਜਾ ਮਾਫ ਹੋ ਸਕਦਾ ਹੈ ਤਾਂ ਕੰਮ ਤੋਂ ਵਿਹਲੇ ਬੈਠੇ ਗਰੀਬਾਂ ਦਾ ਕਿਉਂ ਨਹੀਂ ?

    ਔਰਤਾਂ ਨੇ ਕੀਤੇ ਸਵਾਲ

    ਹੰਡਿਆਇਆ (ਲਿਆਕਤ ਅਲੀ,ਕਰਨ ਬਾਵਾ)


    ਕੋਰੋਨਾ ਕਹਿਰ ਦੇ ਚਲਦੇ ਤਾਲਾਬੰਦੀ ਹੋਣ ਉਪਰੰਤ ਵੱਡੀਆਂ ਸਮੱਸਿਆਵਾਂ ਨੇ ਆਮ ਜਨਤਾ ਨੂੰ ਘੇਰਨਾ ਸੁਰੂ ਕਰ ਦਿੱਤਾ ਹੈ। ਜਿਸ ਦਾ ਹੱਲ ਵੀ ਕੋਈ ਨਹੀਂ ਨਿਕਲਦਾ ਅਤੇ ਆਮ ਜਨਤਾ ਕੋਲ ਇਸ ਦਾ ਹੱਲ ਵੀ ਕੋਈ ਨਹੀ। ਇਸ ਵਿਚ ਇੱਕ ਵੱਡੀ ਸਮੱਸਿਆ ਬਿਲਕੁਲ ਗਰੀਬ ਵਰਗ ਦੇ ਪਰਿਵਾਰਾਂ ਨੂੰ ਇਹ ਸਾਹਮਣੇ ਆ ਰਹੀ ਹੈ। ਕਿ ਸਮਾਲ ਲੋਨ ਤਹਿਤ ਔਰਤਾਂ ਨੇ ਕੁੱਝ ਪ੍ਰਾਈਵੇਟ ਕੰਪਨੀਆਂ ਛੋਟੀਆਂ ਬੈਂਕਾ ਪਾਸੋਂ ੨੦ ਹਜਾਰ, ੩੦ ਹਜਾਰ, ੪੦ ਹਜਾਰ, ੫੦ ਹਜਾਰ ਤੱਕ ਦੇ ਲੋਨ ਤਾਲਾਬੰਦੀ ਹੋਣ ਤੋਂ ਪਹਿਲਾਂ ਲਏ ਹੋਏ ਸਨ। ਜਿਨ੍ਹਾਂ ਵਿਚੋਂ ਕੁਝ ਨੇ ਅੱਧੀਆਂ ਕਿਸ਼ਤਾ ਭਰ ਦਿੱਤੀਆਂ ਜਾਂ ੨-੪ ਕਿਸਤਾਂ ਭਰ ਦਿੱਤੀਆਂ ਸਨ। ਹੁਣ ਤਾਲਬੰਦੀ ਹੋਣ ਉਪਰੰਤ ਇਹ ਕੰਪਨੀਆਂ ਅਤੇ ਬੈਂਕ ਆਪਣੇ ਇਨ੍ਹਾਂ ਕਰਜਦਾਰਾਂ ਨੂੰ ਲੋਨ ਦੀਆਂ ਕਿਸ਼ਤਾ ਭਰਨ ਲਈ ਫੋਨ ਕਰ ਰਹੇ ਹਨ। ਜਦੋਂਕਿ ਇਨ੍ਹਾਂ ਪਰਿਵਾਰਾਂ ਨੂੰ ਤਾਂ ਹੁਣ ਦੇ ਸਮੇਂ ਲੋਨ ਦੀ ਕਿਸਤ ਭਰਨਾ ਤਾਂ ਦੂਰ ਆਪਣੇ ਰਾਸ਼ਨ ਦੇ ਹੀ ਲਾਲੇ ਪਏ ਹੋਏ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ, ਵੀਰਪਾਲ ਕੌਰ, ਚਰਨਜੀਤ ਕੌਰ, ਕੁਲਵਿੰਦਰ ਕੌਰ, ਕੁਲਦੀਪ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਛਿੰਦਰ ਕੌਰ, ਬਲਜੀਤ ਕੌਰ, ਭਿੰਦਰ ਕੌਰ, ਕੁਲਵਿੰਦਰ ਕੌਰ, ਹਰਪ੍ਰੀਤ ਕੌਰ, ਸਰਬਜੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਰਾਮ ਕੌਰ, ਸੰਦੀਪ ਕੌਰ, ਅਮਰਜੀਤ ਕੌਰ, ਰਾਣੀ ਕੌਰ, ਰਾਜ ਕੌਰ, ਰਾਣੀ ਕੌਰ, ਹਰਪ੍ਰੀਤ ਕੌਰ, ਭਿੰਦਰ ਕੌਰ, ਕਰਮਜੀਤ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ ਆਦਿ ਸਮੇਤ ਨੇ ਕਿਹਾ ਕਿ ਸਰਕਾਰਾਂ ਭਾਂਸ਼ਨ ਤਾਂ ਦਿੰਦੀਆਂ ਹਨ ਕਿ ਤਾਲਾਬੰਦੀ ਚਲਦੇ ਕਿਸੇ ਨੂੰ ਕਿਸ਼ਤਾਂ ਭਰਨ ਦੀ ਅਜੇ ਕੋਈ ਜਰੂਰਤ ਨਹੀਂ ਪਰ ਕੰਪਨੀਆਂ, ਛੋਟੀਆਂ ਬੈਂਕਾਂ ਦੇ ਮੁਲਾਜਮ ਵਾਰ-ਵਾਰ ਫੋਨ ਕਰਕੇ ਕਿਸ਼ਤ ਭਰਨ ਲਈ ਮਜਬੂਰ ਕਰ ਰਹੇ ਹਨ। ਅਸੀ ਇਹ ਕਿਸ਼ਤਾ ਕਿਥੋਂ ਭਰੀਏ ਨਾਂ ਤਾਂ ਕੋਈ ਦਿਹਾੜੀ ਲਗਦੀ ਹੈ ਨਾਂ ਹੀ ਕੋਈ ਕੰਮ ਚਲਦੇ ਹਨ ਅਤੇ ਨਾ ਹੀ ਸਾਡੇ ਪਾਸ ਗੁਜਾਰੇ ਜੋਗਾ ਰਾਸ਼ਨ ਲਿਆਉਣ ਲਈ ਧਨ ਰਾਸ਼ੀ ਉਪਲਭਦ ਹੈ ਅਸੀਂ ਇਹ ਕਿਸ਼ਤਾ ਕਿਥੋਂ ਭਰੀਏ ਸਾਡੀ ਸਰਕਾਰ ਪਾਸੋਂ ਮੰਗ ਹੈ ਕਿ ਜਦੋਂ ਵੱਡੇ ਕਰਜਦਾਰਾਂ ਦਾ ਕਰਜਾ ਮਾਫ ਹੋ ਸਕਦਾ ਹੈ ਤਾਂ ਇਸ ਗੰਭੀਰ ਮੌਕੇ ਸਾਡੇ ਗਰੀਬਾਂ ਦਾ ਕਰਜਾ ਵੀ ਮਾਫ ਕੀਤਾ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!