7.5 C
United Kingdom
Sunday, March 8, 2026

More

    ਬਿੰਦਰ ਜਾਨ-ਏ-ਸਾਹਿਤ ਇਟਲੀ ਐਨ.ਆਰ.ਆਈ. ਇਨਕਲਾਬੀ ਮੰਚ ਦੇ ਮੀਤ ਪ੍ਰਧਾਨ ਨਿਯੁਕਤ

    ਜੋਸੋ਼ ਸੀ਼ (ਜਾਪਾਨ), 14 ਮਈ (ਪੰਜ ਦਰਿਆ ਬਿਊਰੋ)

    ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਅੰਤਰਰਾਸ਼ਟਰੀ ਜਥੇਬੰਦੀ ਐਨ.ਆਰ.ਆਈ. ਇਨਕਲਾਬੀ ਮੰਚ ਵੱਲੋਂ ਅੱਜ ਸਾਹਿਤਕਾਰ ਬਿੰਦਰ ਜਾਨ-ਏ-ਸਾਹਿਤ ਇਟਲੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਜਕਲ੍ਹ ਰਹਿ ਰਹੇ ਬਿੰਦਰ ਜੱਦੀ ਤੌਰ ਸ਼ਹਿਰ ਪਟਿਆਲਾ ਦੇ ਰਹਿਣ ਵਾਲ਼ੇ ਹਨ ਤੇ ਇਨਕਲਾਬੀ, ਸਮਾਜ ਸੇਵਾ ਅਤੇ ਤਰਕਸ਼ੀਲ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਨਿਯੁਕਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਮੰਚ ਦੇ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ., ਪ੍ਰਧਾਨ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਇੰਗਲੈਂਡ, ਜਨਰਲ ਸਕੱਤਰ ਰੁਪਿੰਦਰ ਜੋਧਾਂ ਜਾਪਾਨ, ਜਾਇੰਟ ਸਕੱਤਰ ਬਿੰਦਰ ਭੋਗਪੁਰੀ ਇੰਗਲੈਂਡ, ਵਿੱਤ ਸਕੱਤਰ ਮਨਦੀਪ ਸਿੰਘ ਟੋਰਾਂਟੋ ਕੈਨੇਡਾ, ਸਰਪ੍ਰਸਤ ਪ੍ਰਦੀਪ ਜੋਧਾਂ ਕੈਨੇਡਾ, ਕਾਨੂੰਨੀ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ, ਸੋਸ਼ਲ ਮੀਡੀਆ ਇੰਚਾਰਜ ਸੁਪਿੰਦਰ ਸਿੰਘ ਸੰਨੀ ਜਾਪਾਨ, ਪ੍ਰਾਪੇਗੰਡਾ ਸਕੱਤਰ ਨਵਦੀਪ ਵਿਰਕ ਜਾਪਾਨ, ਪ੍ਰੈੱਸ ਸਕੱਤਰ ਰੋਮੀ ਘੜਾਮੇਂ ਵਾਲ਼ਾ ਅਤੇ ਸਲਾਹਕਾਰ ਹਰਨੇਕ ਸਿੰਘ ਗੁੱਜਰਵਾਲ ਨੇ ਵਿਸ਼ੇਸ਼ ਤੌਰ ਤੇ ਮੁਬਾਰਕਾਬਾਦ ਦਿੱਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!