3.1 C
United Kingdom
Sunday, March 8, 2026

More

    ਔਰਤ

    ਰਜਨੀ ਵਾਲੀਆ ਕਪੂਰਥਲਾ

    ਔਰਤ ਦੇ ਨਾਲ ਚੁੱਲਾ ਚੌਂਕਾਂ,
    ਔਰਤ ਦੇ ਨਾਲ ਜੀਣਾ ਸੌਖਾ।
    ਔਰਤ ਹੀ ਮੁਕਤੀ ਦਾ ਦਰ ਹੈ,
    ਬਿਨ ਔਰਤ ਦੇ ਜੀਣਾਂ ਔਖਾ।

    ਫੱਬਦਾ ਨਈਂ ਬਿਨ ਔਰਤ ਬੰਦਾ,
    ਓਦੇ ਨਾਲ ਹੀ ਹੀਰੋ ਬੰਦਾ।
    ਔਰਤ ਦੇ ਨਾਲ ਸੌ ਤੋਲੇ ਦਾ,
    ਬਿਨ ਔਰਤ ਦੇ ਜ਼ੀਰੋ ਬੰਦਾ।
    ਸੌ ਦੁੱਖਾਂ ਦਾ ਇੱਕੋ ਦਾਰੂ,
    ਮੁੜ ਆਉਂਦਾ ਫਿਰ ਖਾ ਕੇ ਧੋਖਾ।
    ਔਰਤ ਦੇ ਨਾਲ ਚੁੱਲਾ ਚੌਂਕਾਂ

    ਔਰਤ ਪਹਿਲਾਂ ਧੀ ਬਣਦੀ ਏ,
    ਮਾਂ ਦੇ ਕੋਲੋਂ ਵਰ ਲੈਂਦੀ ਏ।
    ਜਦ ਓ ਦੋ ਗਿੱਠਾਂ ਹੋ ਜਾਵੇ,
    ਫਿਰ ਓ ਆਪਣਾਂ ਘਰ ਲੈਂਦੀ ਏ।
    ਜਦ ਹੋ ਜਾਵੇ ਬੂਟਾ ਸਿੰਜਣ ਜੋਗੀ,
    ਰੀਝ ਨਾਲ ਸਿੰਜਦੀ ਏ ਚੋਖਾ।
    ਔਰਤ ਦੇ ਨਾਲ ਚੁੱਲਾ ਚੌਂਕਾਂ

    ਰਜਨੀ ਧੀ ਪੁੱਤਾਂ ਤੋਂ ਵਧਕੇ ਕਰਦੀ,
    ਉਸ ਨੂੰ ਬਸ ਮਾਂ ਪਿਓ ਨਾਲ ਹੁੰਦਾ ਏ।
    ਪੁੱਤਾਂ ਨੂੰ ਬਸ ਮੋਹ ਮਾਇਆ ਦਾ,
    ਉਹਨਾਂ ਨੂੰ ਬਸ ਘਿਉ ਨਾਲ ਹੁੰਦਾ ਏ।
    ਕਦੇ ਵੀ ਨਾ ਓ ਮਾਂ ਪਿਉ ਨੂੰ,
    ਅੱਖੀਆਂ ਤੋਂ ਕਰੇ ਪਰੋਖਾ।
    ਔਰਤ ਦੇ ਨਾਲ ਚੁੱਲਾ ਚੌਂਕਾਂ
    ਔਰਤ ਦੇ ਨਾਲ ਜੀਣਾ ਸੌਖਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!