15.3 C
United Kingdom
Sunday, June 7, 2026

More

    ਸਕਾਟਲੈਂਡ ਵਿੱਚ ਇਸ ਜਗ੍ਹਾ ਤੋਂ ਫੈਲਿਆ ਸੀ ਕੋਰੋਨਾ (ਪੜ੍ਹੋ)

    ਐਡਿਨਬਰਾ ਨਾਈਕ ਕਾਨਫਰੰਸ ਸਮੇਂ ਸਕਾਟਲੈਂਡ ਵਿੱਚ ਆਇਆ ਸੀ ਕੋਰੋਨਾ ਵਾਇਰਸ। 

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ, ਅਮਰ ਮੀਨੀਆਂ)

    ਸਕਾਟਲੈਂਡ ਦੇ ਟਾਇਸਾਈਡ ਵਿੱਚ ਕੋਰੋਨਾ ਦੇ ਪਹਿਲੇ  ਕੇਸ ਦੀ ਖਬਰ 1 ਮਾਰਚ ਨੂੰ ਘੋਸ਼ਿਤ ਕੀਤੀ ਗਈ ਸੀ ਤੇ ਇਹ ਖਦਸ਼ਾ ਪ੍ਰਗਟ ਕੀਤਾ ਗਿਆ ਸੀ ਕਿ ਵਾਇਰਸ ਇੱਕ ਹਫ਼ਤਾ ਪਹਿਲਾਂ ਸਕਾਟਲੈਂਡ ਵਿੱਚ ਆਪਣੇ ਪੈਰ ਪਾ ਗਿਆ ਸੀ। ਜਿਕਰਯੋਗ ਹੈ ਕਿ ਐਡਿਨਬਰਾ ਵਿੱਚ 26 ਅਤੇ 27 ਫਰਵਰੀ ਨੂੰ ਸਪੋਰਟਸਵੇਅਰ ਕੰਪਨੀ ਨਾਈਕ ਦੀ  ਕਾਨਫਰੰਸ ਵਿੱਚ ਵਾਇਰਸ ਦਾ ਪ੍ਰਕੋਪ ਸ਼ੁਰੂ ਹੋਇਆ ਸੀ। ਹਿਲਟਨ ਕਾਰਲਟਨ ਹੋਟਲ ਵਿਖੇ ਇਸ ਕਾਨਫਰੰਸ ਵਿਚ ਦੁਨੀਆ ਭਰ ਦੇ 70 ਤੋਂ ਵੱਧ ਕਰਮਚਾਰੀ ਸ਼ਾਮਲ ਹੋਏ ਸਨ।ਇੱਥੇ ਵਿਦੇਸ਼ ਤੋਂ ਆਇਆ ਇੱਕ ਡੈਲੀਗੇਟ  ਵਿਸ਼ਾਣੂ ਨਾਲ ਪੀੜਿਤ ਸੀ ਅਤੇ ਉਸਨੇ ਬਹੁਤ ਸਾਰੇ ਸਾਥੀ ਨਾਈਕ ਕਰਮਚਾਰੀਆਂ ਨੂੰ ਵੀ ਪੀੜਤ ਕੀਤਾ। ਉਹ ਤਾਂ ਆਪਣੇ ਦੇਸ਼ ਵਾਪਸ ਚਲੇ ਗਏ ਪਰ ਸਕਾਟਲੈਂਡ ਵਿੱਚ ਕੋਰੋਨਾਵਾਇਰਸ ਦਾ ਤੋਹਫਾ ਛੱਡ ਗਏ। ਇਸ ਘਟਨਾ ਨਾਲ ਜੁੜੇ ਘੱਟੋ ਘੱਟ 25 ਵਿਅਕਤੀਆਂ ਦੇ ਪੀੜਤ ਹੋਣ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਵਿਚੋਂ ਅੱਠ ਸਕਾਟਲੈਂਡ ਦੇ ਵਸਨੀਕ ਹਨ। ਸਕਾਟਲੈਂਡ ਦੇ ਸਿਹਤ ਅਧਿਕਾਰੀ 2 ਮਾਰਚ ਤੱਕ ਇਸ ਸੰਭਾਵੀ ਵਾਇਰਸ ਫੈਲਣ ਤੋਂ ਜਾਣੂ ਹੋ ਗਏ ਸਨ, ਪਰ ਜਨਤਾ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ।  ਨਾਈਕ ਨੇ ਯੂਕੇ ਸਮੇਤ ਦੁਨੀਆ ਭਰ ਦੇ ਬਹੁਤ ਸਾਰੇ ਸਟੋਰਾਂ ਨੂੰ ਬੰਦ ਕਰ ਦਿੱਤਾ ਸੀ। ਨਾਈਕ ਨੇ ਦੱਸਿਆ ਸੀ ਕਿ ਇਸ ਨੇ ਆਪਣੇ ਸਟੋਰਾਂ ਅਤੇ ਦਫਤਰਾਂ ਵਿਚ ਸੰਪਰਕ ਟਰੇਸਿੰਗ, ਸਫਾਈ ਅਤੇ ਕੀਟਾਣੂ-ਮੁਕਤ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਸੁ਼ਰੂ ਕੀਤਾ ਸੀ। ਸਕਾਟਲੈਂਡ ਦੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸਿਹਤ ਅਧਿਕਾਰੀਆਂ ਨੂੰ 2 ਮਾਰਚ ਨੂੰ ਸੰਭਾਵਤ ਫੈਲਣ ਤੋਂ ਸੁਚੇਤ ਕੀਤਾ ਗਿਆ ਸੀ। ਬਾਅਦ ਵਿੱਚ ਇਸ ਕੇਸ ਬਾਰੇ ਲੋਕਾਂ ਨੂੰ ਕੇਸਾਂ ਦੀ ਗਿਣਤੀ ਸਮੇਂ ਦੱਸਿਆ ਗਿਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!