23.1 C
United Kingdom
Sunday, June 21, 2026

More

    ਅੰਮ੍ਰਿਤਸਰ ਤੋਂ ਤੀਸਰੀ ਰੇਲ ਗੱਡੀ ਉਨਾਵ (ਉਤਰ ਪ੍ਰਦੇਸ਼) ਲਈ ਰਵਾਨਾ

    1200 ਯਾਤਰੀਆਂ ਨੂੰ ਸਰਕਾਰ ਦੀ ਮਦਦ ਨਾਲ ਘਰ ਜਾਣਾ ਨਸੀਬ ਹੋਇਆ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਕਟ ਦੇ ਮੌਕੇ ਪੰਜਾਬ ਵਿਚ ਫਸੇ ਉਨਾਂ ਪ੍ਰਵਾਸੀਆਂ ਨੂੰ ਜੋ ਆਪਣੇ ਘਰ ਵਾਲਿਆਂ ਕੋਲ ਜਾਣਾ ਚਾਹੁੰਦੇ ਸਨ, ਨੂੰ ਉਨਾਂ ਦੇ ਸੂਬਿਆਂ ‘ਚ ਭੇਜਣ ਲਈ ਚੁੱਕੇ ਗਏ ਵਿਸ਼ੇਸ਼ ਕਦਮਾਂ ਤਹਿਤ ਅੱਜ ਅੰਮ੍ਰਿਤਸਰ ਤੋਂ ਤੀਸਰੀ ਵਿਸ਼ੇਸ਼ ਰੇਲ ਗੱਡੀ ਉਤਰ ਪ੍ਰਦੇਸ਼ ਦੇ ਸਟੇਸ਼ਨ ਉਨਾਵ ਲਈ ਰਾਵਾਨਾ ਹੋਈ, ਇਸ ਰੇਲ ਗੱਡੀ ਵਿਚ ਗਏ 1200 ਮੁਸਾਫਿਰਾਂ ਨੂੰ ਜਿਲਾ ਪ੍ਰਸ਼ਾਸ਼ਨ ਵੱਲੋਂ ਬੱਸਾਂ ਉਤੇ ਰੇਲਵੇ ਸਟੇਸ਼ਨ ਲਿਆਂਦਾ ਗਿਆ, ਜਿੱਥੇ ਖਾਣ-ਪੀਣ ਦਾ ਸਮਾਨ ਦੇ ਕੇ ਉਨਾਂ ਨੂੰ ਆਪਣੇ ਘਰਾਂ ਲਈ ਰੇਲ ਗੱਡੀ ਰਸਤੇ ਰਵਾਨਾ ਕੀਤਾ ਗਿਆ।

    ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸਨ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ ਪਲਵੀ ਚੌਧਰੀ, ਐਸ ਡੀ ਐਮ ਸ਼ਿਵਰਾਜ ਸਿੰਘ ਬੱਲ, ਸਹਾਇਕ ਕਮਿਸ਼ਨਰ ਅੰਕੁਰਜੀਤ ਸਿੰਘ, ਤਹਿਸੀਲਦਾਰ ਜੇ ਪੀ ਸਲਵਾਨ ਤੇ ਰਵੀ ਕਿਰਨ ਸਿੰਘ ਅਤੇ ਅਧਿਕਾਰੀ ਵੀ ਮੁਸਾਫਿਰਾਂ ਨੂੰ ਤੋਰਨ ਲਈ ਸਟੇਸ਼ਨ ਉਤੇ ਪਹੁੰਚੇ। ਡਿਪਟੀ ਕਮਿਸ਼ਨਰ ਢਿੱਲੋਂ ਨੇ ਗੱਡੀ ਵਿਚ ਘੁੰਮ ਕੇ ਮੁਸਾਫਿਰਾਂ ਦਾ ਹਾਲ ਪੁੱਛਿਆ ਅਤੇ ਵਾਪਸੀ ਦੀਆਂ ਵਧਾਈਆਂ ਦਿੱਤੀਆਂ। ਉਨਾਂ ਕਿਹਾ ਕਿ ਇਸ ਮੌਕੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਧਿਆਨ ਰੱਖਿਆ ਗਿਆ, ਤਾਂ ਜੋ ਵਾਇਰਸ ਨਾ ਫੈਲੇ। ਉਨਾਂ ਕਿਹਾ ਕਿ ਅੱਗੇ ਤੋਂ ਵੀ ਇਹ ਗੱਡੀਆਂ ਇਸੇ ਤਰਾਂ ਜਾਰੀ ਰਹਿਣਗੀਆਂ ਅਤੇ ਜਿੰਨਾ ਲੋਕਾਂ ਨੂੰ ਮੋਬਾਈਲ ਉਤੇ ਸੰਦੇਸ਼ ਪਹੁੰਚਦਾ ਹੈ ਉਹ ਉਸਦੀ ਪਾਲਣਾ ਕਰਦੇ ਹੋਏ ਮੈਡੀਕਲ ਕਰਵਾਉਣ ਲਈ ਪੁੱਜਣ, ਜਿਥੋਂ ਉਨਾਂ ਨੂੰ ਰੇਲਵੇ ਸਟੇਸ਼ਨ ਬੱਸਾਂ ਰਾਹੀਂ ਭੇਜਿਆ ਜਾਂਦਾ ਹੈ।

    ਫੋਟੋ-ਰੇਲਵੇ ਸਟੇਸ਼ਨ ਉਤੇ ਪ੍ਰਵਾਸੀਆਂ ਨੂੰ ਤੋਰਨ ਲਈ ਪੁੱਜੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਕਮਿਸ਼ਨਰ ਕਾਰਪੋਰੇਸਨ ਸ੍ਰੀਮਤੀ ਕੋਮਲ ਮਿੱਤਲ ਤੇ ਹੋਰ ਅਧਿਕਾਰੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!