3.8 C
United Kingdom
Friday, March 6, 2026

More

    ਅਧੂਰਾ ਚਾਅ

    ਸੁਖਜੀਤ ਸਿੰਘ ਮਾਛੀਕੇ

    ਅੰਗਰੇਜੀ ਸਿੱਖਣੀ ਅਤੇ ਸੋਨੇ ਦੀ ਖਾਣ ਲੱਭਣੀ, ਸੁੱਖੂ ਦੇ ਸਭਾਅ ਮੁਤਾਬਿਕ ਇੱਕ ਗੱਲ ਹੀ ਸੀ। ਭੈਣ ਜੀ ਦੁਆਰਾ ਅੰਗਰੇਜੀ ਸਿਖਾਉਣ ਦੇ ਕੀਤੇ ਵਾਅਦੇ ਕਰਕੇ ‌ਸਵੇਰ ਦੀ ਰੋਟੀ ਦੀ ਸੁੱਧ ਬੁੱਧ ਭੁੱਲੇ ਸੁੱਖੂ ਨੂੰ ਸਾਈਕਲ ਚੱਕ ਕੇ ਸਕੂਲ ਵੱਲ ਜਾਂਦੇ ਨੂੰ, ਮਾਂ ਨੇ ਅਵਾਜ ਮਾਰੀ, “ਵੇ ਅੱਜ ਰੋਟੀ ਨੀ ਖਾਣੀ?” ਤਾਂ ਸੁੱਖੂ ਨੇ ਸਾਈਕਲ ਦਾ ਪੈਡਲ ਠੀਕ ਕਰਕੇ ਕਾਠੀ ‘ਤੇ ਸਵਾਰ ਹੁੰਦੇ ਨੇ ਹੀ ਹੱਥ ਮਾਰਕੇ ਕਿਹਾ, “ਅੱਜ ਨਹੀ ਕੋਈ ਲੋੜ ਰੋਟੀ ਦੀ ਸੁੱਖੂ ਨੂੰ।”

    ਕਿਉਂਕਿ ਉਹ ਸਕੂਲ ਵਿੱਚ ਛੇਵੀ ਤੋਂ ਨੌਂਵੀ ਤੱਕ ਆਪਣੀ ਅੰਗਰੇਜੀ ਵਾਲੀ ਭੈਣ ਜੀ ਦੀ ਖਿਦਮਤ ਤੇ ਮਿੰਨਤ ਕਰਦਾ ਆ ਰਿਹਾ ਸੀ ਟੈਨਸ ਸਿੱਖਣ ਲਈ ਅਤੇ ਸਕੂਲ ਵਿੱਚ ਤਿੰਨ ਛੁੱਟੀਆਂ ਬਾਅਦ ਅੱਜ ਭੈਣ ਜੀ ਨੇ ਉਸਨੂੰ ਗਰੰਟੀ ਦਿੱਤੀ ਸੀ ਟੈਨਿਸ ਸਿਖਾਉਣ ਦੀ ਕਿਉਕਿ ਸੁੱਖੂ ਨੇ ਭੈਣ ਜੀ ਨੂੰ ਆਖਰੀ ਵਾਰ ਕਿਹਾ ਸੀ ਕਿ ਜੇ ਉਸਨੂੰ ਇਹ ਨਾ ਪੜਾਏ ਗਏ ਤਾਂ ਉਹ ਸਕੂਲ ਆਉਣਾ ਹੀ ਛੱਡ ਦੇਵੇਗਾ।ਇਸ ਕਰਕੇ ਸਾਰੇ ਸਕੂਲ ਵਿੱਚ ਸੁੱਖੂ ਸਭ ਤੋਂ ਵੱਧ ਇੱਜਤ ਅੰਗਰੇਜੀ ਵਾਲੀ ਭੈਣ ਜੀ ਦੀ ਕਰਦਾ ਸੀ। ਇਸ ਕਰਕੇ ਨਹੀ ਕਿ ਉਹ ਅਧਿਆਪਿਕ ਸੀ, ਉਹ ਇਸ ਕਰਕੇ ਕਿ ਭੈਣ ਜੀ ਨੂੰ ਟੈਨਿਸ ਆਉਂਦੇ ਸਨ ਪਰ ਅੱਜ ਸਕੂਲ ਵੜਦਿਆਂ ਹੀ ਸਾਈਕਲ ਖੜਾਉਣ ਤੋਂ ਬਾਅਦ ਸੁੱਖੂ ਨੂੰ ਸਕੂਲ ਦਾ ਮਾਹੋਲ ਆਮ ਵਰਗਾ ਨਾਂ ਜਾਪਿਆ। ਅਚਾਨਕ ਉਸਦੇ ਦੋਸਤ ਨੇ ਆ ਕੇ ਦੱਸਿਆ ਕਿ ਅੱਜ ਤਾਂ ਛੁੱਟੀ ਹੋ ਜਾਣੀ ਏ ਪਰ ਸੁੱਖੂ ਨੂੰ ਬੇਚੈਨੀ ਸੀ ਕਿ ਅੱਜ ਕਿਸ ਗੱਲ ਦੀ ਛੁੱਟੀ ਹੋਵੇਗੀ ।ਉਸਨੇ ਗੁੱਸੇ ਨਾਲ ਲੱਖੇ ਨੂੰ ਕਿਹਾ ਕਿ ਅੱਜ ਛੁੱਟੀ ਨਹੀ ਹੋ ਸਕਦੀ ਤਾਂ ਲੱਖੇ ਨੇ ਕਿਹਾ ਕਿ ਤੈਨੂੰ ਨਹੀ ਪਤਾ ਕਿ ਆਪਣੀ ਅੰਗਰੇਜੀ ਵਾਲੀ ਭੈਣ ਜੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਏ। ਕੱਲ ਪੇਕਿਆਂ ਤੋਂ ਵਾਪਿਸ ਆਉਂਦੇ ਸਮੇਂ ਉਸਦੇ ਪਤੀ ਦੀ ਸ਼ਰਾਬ ਪੀਤੀ ਹੋਣ ਕਰਕੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਗੱਡੀ ਕੁਚਲ ਕੇ ਲੰਘ ਗਈ।ਹੁਣ ਸੁੱਖੂ ਨੂੰ ਇੰਝ ਲੱਗ ਰਿਹਾ ਸੀ ਕਿ ਇਹ ਗੱਡੀ ਉਸਦੇ ਟੈਨਿਸ ਕੁਚਲ ਕੇ ਲੰਘ ਗਈ ਹੋਵੇ। ਪੀ.ਟੀ ਮਾਸਟਰ ਨੇ ਸਵੇਰ ਦੀ ਸਭਾ ਵਿਚ ਸਾਰੇ ਬੱਚਿਆਂ ਨੂੰ ਇਸ ਮੰਦਭਾਗੀ ਘਟਨਾ ਬਾਰੇ ਦੱਸਿਆ ਤੇ ਸੋਗ ਵਜੋਂ ਛੁੱਟੀ ਦਾ ਐਲਾਨ ਕੀਤਾ। ਸੁੱਖੂ ਦੇ ਛੋਟੇ ਪੈਰ ਉਸਨੂੰ ਸਕੂਲ ਤੋਂ ਬਾਹਰ ਜਾਣ ਦੀ ਇਜ਼ਾਜਤ ਨਹੀ ਦੇ ਰਹੇ ਸਨ।ਬਾਹਰ ਨਿਕਲਦਿਆਂ ਹੀ ਉਸਨੂੰ ਆਪਣੀ ਭੈਣ ਜੀ ਦੀ ਅਰਥੀ ਜਾਂਦੀ ਦਿਸੀ ਤੇ ਉਝ ਉੱਚੀ ਉੱਚੀ ਬੋਲਣ ਲੱਗ ਪਿਆ, “ਉਹ ਤੁਸੀ ਮੇਰੇ ਟੈਨਿਸ ਵੀ ਭੈਣ ਜੀ ਦੇ ਨਾਲ ਹੀ ਮਚਾ ਦੇਵੋਗੇ, ਮਚਾ ਦੇਵੋਗੇ??”

    ਪਰ ਕਿਸੇ ਨੂੰ ਸਮਝ ਨਹੀ ਆ ਰਹੀ ਸੀ ਕਿ ਸੁੱਖੂ ਕੀ ਕਹਿ ਰਿਹਾ ਹੈ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!