ਭੀਖੀ (ਕਰਨ ਭੀਖੀ)

ਕਿਸੇ ਪੰਚਾਇਤ ਨੂੰ ਇਹ ਅਧਿਕਾਰ ਨਹੀਂ ਕਿ ਉਹ ਮਜਦੂਰਾਂ ਦੀਆਂ ਉਜਰਤਾਂ ਤਹਿ ਕਰੇ ਅਤੇ ਲਾਗੂ ਨਾ ਕਰਨ ਦੀ ਸਥਿਤੀ ਵਿੱਚ ਬਾਈਕਾਟ “ਦੀਆਂ ਧਮਕੀਆਂ”/ ਕੀਤਾ ਜਾਵੇ, ਇਨ੍ਹਾਂ ਵਿਚ ਪਾੜਾ ਪਾਉਣ ਦੀ ਰਾਜਨੀਤੀ ਨਾ ਕੀਤੀ ਜਾਵੇ। ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਵੈਰੋਕੇ ਗਰੁੱਪ) ਦੇ ਜ਼ਿਲਾ ਮਾਨਸਾ ਦੇ ਆਗੂ ਕਾਮਰੇਡ ਗੁਰਤੇਜ ਖੀਵਾ ਅਤੇ ਨਿਰਮਲ ਸਿੰਘ ਅਤਲਾ ਨੇ ਮੰਗ ਕੀਤੀ ਕਿ ਪ੍ਰਸ਼ਾਸਨ, ਜੋ ਪੰਚਾਇਤਾਂ ਜਾਂ ਜਥੇਬੰਦੀਆਂ ਜਗੀਰੂ ਮਾਨਸਿਕਤਾ ਤਹਿਤ ਅਜਿਹੇ ਮਤੇ ਪਾ ਰਹੀਆਂ ਹਨ ਅਤੇ ਫਿਰ ਸੋਸ਼ਲ ਮੀਡੀਆ ਉਪੱਰ ਅਪਲੋਡ ਕਰ ਰਹੀਆਂ ਹਨ, ਉਹਨਾਂ ਦੇ ਖਿਲਾਫ਼ sc/st ਐਕਟ ਅਧੀਨ ਪਰਚਾ ਦਰਜ ਕਰੇ।