ਲੈ ਕੇ ਰੱਬ ਦਾ ਨਾ ਜਦੋਂ ਵੀ,
ਆਸ਼ਿਕ ਇਸ਼ਕ ਮਿਜ਼ਾਜੀ ਕਰਦੇ।
ਦੱਸ ਮੈਨੂੰ ਐ ਮੌਲਾ ਮੇਰੇ,
ਆਸ਼ਿਕ ਹੀ ਕਿਉਂ ਹਰਦੇ।
ਸਿਖਰ ਦੁਪਹਿਰੇ ਗਲੀਏ ਗਲੀਏ,
ਇੱਕ ਕੁੜੀ ਡੋਲਦੀ ਫਿਰੇ।
ਕਿੰਨੂ ਦੱਸੇ ਤੇ ਸੁਣਾਵੇ ਭੈੜਾ ਹਾਲ,
ਕੱਖਾਂ ਨਾ ਦੁੱਖ ਫੋਲਦੀ ਫਿਰੇ।
ਸਿਖਰ ਦੁਪਹਿਰੇ ਗਲੀਏ ਗਲੀਏ
ਖਾਲੀ ਗਲੀਆਂ ਚੋਂ ਲੰਘੇ ਕੰਧਾਂ ਨੂੰ ਨਿਹਾਰਦੀ,
ਖਾਂਦੀ ਜਾਵੇ ਡਿੱਗ ਡੋਲੇ ਓ ਭੁੱਬਾਂ ਮਾਰਦੀ,
ਲੰਮੇਂ ਲੰਮੇਂ ਲਏ ਅਲਾਪ ਮੌਤ ਕੋਲਦੀ ਫਿਰੇ।
ਸਿਖਰ ਦੁਪਹਿਰੇ ਗਲੀਏ ਗਲੀਏ
ਓਹਨੇ ਇਸ਼ਕੇ ਦੇ ਵਿੱਚ ਖਾਧੀ ਖਤਾ ਲਗਦੀ,
ਮੈਂ ਵੇਖੀ ਰਾਵੀ ਤੇ ਝਨਾਂ ਓਹਦੇ ਨੈਣੋਂ ਵਗਦੀ,
ਅੱਖੀਆਂ ਦੇ ਹੰਝੂ ਪੈਰੀਂ ਰੋਲਦੀ ਫਿਰੇ।
ਸਿਖਰ ਦੁਪਹਿਰੇ ਗਲੀਏ ਗਲੀਏ
ਉਮਰਾਂ ਦਾ ਰੋਗ ਕੋਈ ਲੱਗ ਗਿਆ ਲਗਦੈ,
ਇਸ਼ਕੇ ਦਾ ਠੱਗ ਬਣ ਠੱਗ ਗਿਆ ਲਗਦੈ,
ਕੌੜਾ ਕੌੜਾ ਕੰਨਾਂ ਵਿੱਚ ਘੋਲਦੀ ਫਿਰੇ।
ਸਿਖਰ ਦੁਪਹਿਰੇ ਗਲੀਏ ਗਲੀਏ
ਦੁੱਖਭੰਜਨਾਂ ਤੂੰ ਕੇਹੀ ਗੱਲੇ ਛੱਡ ਤੁਰਿਓਂ,
ਕਿਹੜੀ ਗੱਲੋਂ ਦਿਲ ਵਿਚੋਂ ਕੱਢ ਤੁਰਿਓਂ,
ਤੈਨੂੰ ਬੇਵਫਾ ਓ ਬੇਵਫਾ ਕਿਉਂ ਬੋਲਦੀ ਫਿਰੇ।
ਸਿਖਰ ਦੁਪਹਿਰੇ ਗਲੀਏ ਗਲੀਏ,
ਇੱਕ ਕੁੜੀ ਡੋਲਦੀ ਫਿਰੇ।
ਗੀਤਕਾਰ
ਦੁੱਖਭੰਜਨ ਰੰਧਾਵਾ
ਸੰਪਰਕ ਸੂਤਰ
0351920036369
0919855894418
ਕੈਂਪਿੰਗ ਵਿਲਾ ਪਾਰਕ
ਜੰਬੂਜ਼ੀਰਾ ਦੋ ਮਾਰ
ਪੁਰਤਗਾਲ