ਪ੍ਰਸ਼ੋਤਮ ਪੱਤੋ
ਮਤਲਬ ਲਈ ਉਹ ਦੀਪ ਜਗਾਕੇ ਲਿਆਉਂਦਾ ਹੈ ।
ਬਿਨ ਮਤਲਬ ਦੇ ਕਿਹੜਾ ਮਿਲਣ ਲਈ ਆਉਂਦਾ ਹੈ ।
ਹੋਰ ਵੀ ਚੀਜ਼ਾਂ ਨੇ ਜੋ ਪਾਗਲ ਕਰਦੀਆਂ ਨੇ,
ਪੂਰਾ ਚੰਨ ਵੀ ਇਸ ਹੱਦ ਤੱਕ ਲੈ ਆਉਂਦਾ ਹੈ ।
ਉਸ ਦੇ ਬਿਨਾਂ ਤੂੰ ਹੋਰ ਕਿਸੇ ਦੀਆਂ ਗੱਲਾਂ ਕਰ,
ਕਿਉਂ ਯਾਦਾਂ ਨੂੰ ਕੱਚੀ ਨੀਂਦ ਜਗਾਉਂਦਾ ਹੈ ।
ਜਦ ਨਜ਼ਰਾਂ ਇਹ ਹੋਰ ਕਿਤੇ ਜਾ ਟਿਕਣਗੀਆਂ ,
ਦਿਲ ਬਥੇਰਾ ਅੱਖਾਂ ਨੂੰ ਬਹਿਲਾਉਂਦਾ ਹੈ ।
‘ਪ੍ਸ਼ੋਤਮ ‘ ਨੂੰ ਬਸ ਆਪਣੇ ਢੰਗ ਨਾਲ ਜਿਉਣ ਦਿਉ,
ਤੂੰ ਕਿਉਂ ਆਪਣੇ ਮਨ ਦਾ ਚੈਨ ਗਵਾਉਂਦਾ ਹੈ ।
ਕਵੀ ਪ੍ਸ਼ੋਤਮ ਪੱਤੋ 9855038775