18.1 C
United Kingdom
Friday, June 19, 2026

More

    ਪ੍ਰਾਈਵੇਟ ਸਕੂਲ ਨਹੀਂ ਦੇ ਰਹੇ ਆਪਣੇ ਮੁਲਾਜਮਾਂ ਨੂੰ ਮਾਰਚ ਮਹੀਨੇ ਦੀ ਵੀ ਤਨਖਾਹ

    ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਾਈਵੇਟ ਉਦਯੋਗਾਂ ਨੂੰ ਵਿਸ਼ੇਸ ਹਦਾਇਤ ਦਿੱਤੀ ਸੀ ਕਿ ਜਿਹਨਾਂ ਤੋਂ ਇਹ ਮੁਨਾਫਾ ਕਮਾਉਦੇ ਹੋ ਉਹਨਾਂ ਨੂੰ ਔਖੇ ਸਮੇਂ ਪਾਲ ਕੇ ਵੀ ਰੱਖੋ
    ਸਾਡੇ ਕੋਲੋ ਫੰਡ ਮੁੱਕਿਆ ਤਨਖਾਹਾਂ ਕਿਥੋਂ ਦੇਈਏ-ਸਕੂਲ ਪ੍ਰਬੰਧਕ

    ਬੰਧਨਤੋੜ ਸਿੰਘ, ਹੰਡਿਆਇਆ
    ਭਾਰਤ ਸਰਕਾਰ ਨੇ ਤਾਲਾਬੰਦੀ ਕਰਨ ਮੌਕੇ ਪ੍ਰਾਈਵੇਟ ਉਦਯੋਗ, ਸਕੂਲ ਅਤੇ ਹੋਰ ਅਦਾਰੇ ਜਿਨ•ਾ ਵਿਚ ਪ੍ਰਾਈਵੇਟ ਤੌਰ ਤੇ ਨੌਕਰੀ ਕਰਦੇ ਮੁਲਾਜਮਾਂ ਨੂੰ ਬਕਾਇਦਾ ਤਨਖਾਹ ਦਿੱਤੀ ਜਾਵੇਗੀ ਦਾ ਆਦੇਸ਼ ਦਿੱਤਾ ਸੀ। ਪੰਜਾਬ ਸਰਕਾਰ ਨੇ ਵੀ ਇਨ•ਾਂ ਆਦੇਸ਼ਾਂ ਨੂੰ ਇਨ ਬਿਨ ਲਾਗੂ ਕੀਤਾ ਹੋਇਆ ਹੈ। ਇਥੋਂ ਤੱਕ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹੋਰ ਦੋ ਕਦਮ ਅੱਗੇ ਵਧਦਿਆਂ ਕਿਹਾ ਕਿ ਜਿਨ•ਾਂ ਮੁਲਾਜਮਾਂ ਤੋਂ ਤੁਸੀ ਉਦਯੋਗ ਚਲਾ ਕੇ ਮੁਨਾਫੇ ਕਮਾਉਦੇ ਹੋ ਉਨ•ਾਂ ਨੂੰ ਤੁਸੀ ਇਨਸਾਨੀਅਤ ਨਾਤੇ ਵੀ ਕਿਸੇ ਪਾਸੋਂ ਕਮਜੋਰ ਨਾ ਰਹਿਣ ਦਿÀ ਤਾਂ ਜੋ ਉਹ ਆਪਣਾ ਜੀਵਨ ਗੁਜਰ ਬਸਰ ਅਸਾਨੀ ਨਾਲ ਕਰ ਸਕਣ। ਇਥੇ ਹੁਣ ਦੱਸਣਾ ਬਣਦਾ ਹੈ ਕਿ ਜਿਲ•ਾ ਬਰਨਾਲਾ ਦੇ ਕਈ ਨਾਮਵਰ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੇ ਮੁਲਾਜਮਾਂ ਜਿਵੇਂ ਅਧਿਆਪਕ ਵਰਗ ਅਤੇ ਮਾਈਆਂ, ਸਫਾਈ ਸੇਵਕ ਉਨ•ਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਉਨ•ਾਂ ਮੁਲਾਜਮਾਂ ਤੇ ਅੱਗੇ ਛਾਟੀ ਦੀ ਤਲਵਾਰ ਵੀ ਲਟਕਦੀ ਨਜਰ ਆ ਰਹੀ ਹੈ। ਮਦਰ ਟੀਚਰ, ਵਾਈ ਐਸ ਸਕੂਲ ਆਦਿ ਸਮੇਤ ਹੋਰ ਕਈ ਸਕੂਲਾਂ ਦੇ ਮੁਲਾਜਮਾਂ ਦਾ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਦਿਆਂ ਕਿ ਅਸੀਂ ਬੱਚਿਆ ਨੂੰ ਦਾਖਲੇ ਕਰਕੇ ਆਨਲਾਈਨ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਆਨਲਾਇਨ ਪੜਾਈ ਕਰਵਾਈ ਜਾ ਰਹੇ ਪਰ ਤਾਲਾਬੰਦੀ ਦੇ ਚਲਦੇ ਨਾ ਤਾਂ ਸਾਨੂੰ ਤਨਖਾਹ ਮਿਲੀ ਹੈ ਅਤੇ ਸਾਡੇ ਉੱਤੇ ਛਾਂਟੀ ਦੀ ਤਲਵਾਰ ਵੀ ਲਟਕਦੀ ਨਜਰ ਆ ਰਹੀ ਹੈ। ਕਿਉਕਿ ਸਕੂਲ ਮੈਨੇਜਰਮੈਂਟ ਦਾ ਸਾਡੇ ਪ੍ਰਤੀ ਵਤੀਰਾ ਰੁੱਖਾ ਹੁੰਦਾ ਜਾ ਰਿਹਾ ਹੈ। ਜਦੋਂ ਅਸੀ ਤਨਖਾਹ ਬਾਰੇ ਪੁੱਛਦੇ ਹਾਂ ਤਾਂ ਸਾਨੂੰ ਇਹੋ ਹੀ ਘੜਿਆ ਘੜਾਇਆ ਜੁਆਬ ਮਿਲਦਾ ਹੈ। ਕਿ ਫੰਡ ਤਾਂ ਹੈ ਨਹੀਂ ਤੁਹਾਨੂੰ ਤਨਖਾਹ ਕਿਥੋਂ ਦੇਈਏ ਜਦੋਂ ਕਿ ਮਾਰਚ ਤੱਕ ਦੇ ਫੰਡ ਤਾਂ ਸਕੂਲਾਂ ਨੇ ਵਿਦਿਆਰਥੀਆਂ ਪਾਸੋਂ ਪਹਿਲਾਂ ਹੀ ਲੈ ਲਏ ਹਨ ਸਾਨੂੰ ਤਨਖਾਹ ਮਾਰਚ ਮਹੀਨੇ ਦੀ ਵੀ ਨਹੀਂ ਮਿਲੀ ਅਪ੍ਰੈਲ ਦਾ ਤਾ ਮਿਲਣੀ ਹੀ ਕੀ ਸੀ। ਜਦੋਂ ਕਿ ਅਸੀਂ ਉਸੇ ਅੱਠ-ਦੱਸ ਹਜਾਰ ਨਾਲ ਆਪਣਾ ਪਰਿਵਾਰ ਚਲਾਉਣਾ ਹੁੰਦਾ ਹੈ। ਇਸ ਸਬੰਧੀ ਜਦੋਂ ਮਦਰ ਟੀਚਰ ਸਕੂਲ ਦੀ ਪ੍ਰਬੰਧਕ ਨਾਲ ਗੱਲ ਕੀਤੀ ਤਾਂ ਉਨ•ਾਂ ਕਿਹਾ ਕਿ ਅਸੀ ਤਨਖਾਹਾਂ ਪਾ ਦਿੱਤੀਆਂ ਹਨ। ਵਾਈ ਐਸ ਸਕੂਲ ਦੇ ਪ੍ਰਬੰਧਕ ਦਰਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ•ਾ ਕਿਹਾ ਕਿ ਸਾਡੇ ਕੋਲ ਫੰਡ ਕੋਈ ਨਹੀਂ ਜੇਕਰ ਸਰਕਾਰ ਫੰਡ ਦੇ ਦੇਵੇਗੀ ਜਾਂ ਫੀਸਾ ਲੈਣ ਦੇਵੇ ਤਾਂ ਤਨਖਾਹ ਪਾ ਦੇਵਾਂਗੇ। ਨਹੀਂ ਕੋਈ ਤਨਖਾਹ ਨਹੀਂ। ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ•ਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਕਤ ਮੁਲਾਜਮਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਸਾਡੇ ਘਰ ਦੇ ਚੁੱਲਿਆਂ ਦੀ ਅੱਗ ਬਲਦੀ ਰੱਖਣ ਲਈ ਸਾਡੀ ਤਨਖਾਹ ਅਤੇ ਰੁਜਗਾਰ ਚਲਦਾ ਰੱਖਣ ਲਈ ਵਿਸ਼ੇਸ ਧਿਆਨ ਦੇਣ ਤਾ ਜੋ ਅਸੀਂ ਆਪਣੇ ਬੱਚੇ ਪਾਲ ਸਕੀਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!