18.1 C
United Kingdom
Friday, June 19, 2026

More

    ਅੰਮ੍ਰਿਤਸਰ- ਅੱਜ ਤੋਂ ਸਬ ਰਜਿਸਟਰਾਰ ਦਫਤਰਾਂ ਵਿਚ ਹੋਵੇਗਾ ਕੰਮ ਸ਼ੁਰੂ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬ ਰਜਿਸਟਰਾਰ ਦਫਤਰਾਂ ਵਿਚ ਕੰਮ-ਕਾਰ ਕੱਲ ਭਾਵ 8 ਮਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਆਨ ਲਾਇਨ ਸਮਾਂ ਲੈਣ ਵਾਲੇ ਲੋਕਾਂ ਨੂੰ ਸੇਵਾਵਾਂ ਦੇਣ ਲਈ ਇਕ ਦਿਨ ਵਿਚ ਮੌਜੂਦਾ ਗਿਣਤੀ ਦਾ ਤੀਸਰਾ ਹਿੱਸਾ ਜਾਂ ਵੱਧ ਤੋਂ ਵੱਧ 50 ਵਸੀਕੇ ਹੀ ਰੋਜ਼ਾਨਾ ਰਜਿਸਟਰਡ ਕੀਤੇ ਜਾਣਗੇ। ਇਸ ਲਈ ਬਾਇਓਮੈਟ੍ਰਿਕ ਫਿਲਹਾਲ ਬੰਦ ਰਹੇਗੀ। ਉਨਾਂ ਦੱਸਿਆ ਕਿ ਵਸੀਅਤ ਦੇ ਦਸਤਾਵੇਜ਼ ਪਹਿਲਾਂ ਦੀ ਤਰਾਂ ਆਨ ਲਾਇਨ ਰਜਿਸਟਰਡ ਕੀਤੇ ਜਾਣਗੇ। ਹੋਰ ਦਸਤਾਵੇਜ਼ ਨੂੰ ਰਜਿਸਟਰਡ ਕਰਵਾਉਣ ਲਈ ਵੇਚਣ ਵਾਲੇ ਤੇ ਵਸੀਕਾ ਨਵੀਸ ਦੀ ਤਰੁੰਤ ਫੋਟੋ ਆਨ ਲਾਇਨ ਪਹਿਲਾਂ ਵਾਂਗ ਹੀ ਲਈ ਜਾਵੇਗੀ, ਜਦਕਿ ਖਰੀਦਦਾਰ ਅਤੇ ਗਵਾਹਾਂ ਆਦਿ ਦੀਆਂ ਤਾਜ਼ਾ ਪਾਸਪੋਰਟ ਸਾਇਜ਼ ਫੋਟੋ ਲਗਾਈਆਂ ਜਾਣਗੀਆਂ। ਖੂਨੀ ਰਿਸ਼ਤਿਆਂ ਵਿਚ ਤਬਦੀਲ ਮਲਕੀਅਤ ਆਦਿ ਨੂੰ ਰਜਿਸਟਰਡ ਕਰਨ ਦਾ ਕੰਮ ਫਿਲਹਾਲ ਬੰਦ ਰਹੇਗਾ।
    ਉਨਾਂ ਦੱਸਿਆ ਕਿ ਫਰਦ ਕੇਂਦਰ ਵੀ ਆਮ ਦੀ ਤਰਾਂ ਖੋਲੇ ਜਾਣਗੇ ਅਤੇ ਤਹਿਸੀਲ ਕੰਪਲੈਕਸ ਵਿਚ ਕੰਮ ਕਰਦੇ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਕੰਪਿਊਟਰ ਅਪਰੇਟਰ, ਫੋਟੋਗ੍ਰਾਫਰ ਅਤੇ ਅਰਜ਼ੀ ਨਵੀਸ ਵੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਆਪਣਾ ਕੰਮ ਕਰ ਸਕਣਗੇ। ਉਨਾਂ ਦੱਸਿਆ ਕਿ ਸਾਰਾ ਕੰਮ ਕਰਦੇ ਵਕਤ ਆਪਸੀ ਦੂਰੀ ਦਾ ਫਾਸਲਾ ਘੱਟੋ-ਘੱਟ 2 ਮੀਟਰ ਅਤੇ ਮੂੰਹ ਉਤੇ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਫ-ਸਫਾਈ ਦਾ ਵੱਧ ਤੋਂ ਵੱਧ ਖਿਆਲ ਰੱਖਿਆ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!