ਪੰਜ ਦਰਿਆ ਬਿਊਰੋ
ਸਾਂਝ ਰੇਡੀਉ ਵਲੋਂ ਕਰਵਾਏ ਜਾ ਰਹੇ ਸਾਂਝ ਪੰਜਾਬੀ ਗੱਭਰੂ ਤੇ ਮੁਟਿਆਰ ਮੁਕਾਬਲੇ ਦੇ ਜੇਤੂ ਅੱਜ ਐਲਾਨੇ ਜਾ ਚੁੱਕੇ ਨੇ।
ਸਾਂਝ ਪੰਜਾਬੀ ਗੱਭਰੂ ਦਾ ਖਿਤਾਬ ਤੇ 10000 ਰੁਪਏ ਦਾ ਇਨਾਮ ਹਰਜਿੰਦਰ ਸਿੰਘ ਨੇ ਜਿੱਤਿਆ ਤੇ ਉੱਥੇ ਹੀ ਸਾਂਝ ਪੰਜਾਬੀ ਮੁਟਿਆਰ ਦੀ ਦਾ ਖਿਤਾਬ ਤੇ 10000 ਰੁਪਏ ਦਾ ਇਨਾਮ ਪਰਮਿੰਦਰ ਕੌਰ ਨੇ ਜਿੱਤਿਆ।
ਇਹ ਇਨਾਮ ਰਾਸ਼ੀ ਸਰਦਾਰ ਗੁਰਦਿਆਲ ਸਿੰਘ ਬਾਜਵਾ (ਬਾਜਵਾ ਰੋਡ ਲਾਇਨਜ਼) ਵਲੋਂ ਸਪਾਂਸਰ ਕੀਤੀ ਗਈ ਹੈ। ਅਦਾਰਾ ਸਾਂਝ ਰੇਡੀਉ ਬਾਜਵਾ ਰੋਡ ਲਾਈਨਜ਼ ਦਾ ਬਹੁਤ ਧੰਨਵਾਦ ਕਰਦਾ ਹੈ ਅਤੇ ਜੇਤੂਆਂ ਨੂੰ ਬਹੁਤ ਵਧਾਈ ਦਿੰਦਾ ਹੈ । ਹਿੱਸਾ ਲੈਣ ਵਾਲੇ ਸਾਰੇ ਹੀ ਪ੍ਰਤੀਯੋਗੀਆਂ ਦਾ ਵੀ ਧੰਨਵਾਦ ਕਰਦਾ ਹੈ। ਸਾਂਝ ਰੇਡੀਉ ਦੀ ਟੀਮ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਵੀ ਅਜਿਹੇ ਮੁਕਾਬਲੇ ਕਰਵਾਉਂਦੇ ਰਹਿਣਗੇ ਤਾਂ ਜੋ ਪੰਜਾਬੀ ਬੋਲੀ ਤੇ ਪੰਜਾਬੀ ਵਿਰਸੇ ਲਈ ਆਪਣਾ ਬਣਦਾ ਯੋਗਦਾਨ ਪਾ ਸਕਣ।