19.8 C
United Kingdom
Friday, June 19, 2026

More

    ਬਰੈਡਫੋਰਡ ਦੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਕਮੇਟੀ ਵੱਲੋਂ ਹਸਪਤਾਲ ਨੂੰ 40000 ਪੌਂਡ ਦੀ ਦਾਨ ਰਾਸ਼ੀ ਭੇਂਟ

    ਗਲਾਸਗੋ/ਬਰੈਡਫੋਰਡ (ਮਨਦੀਪ ਖੁਰਮੀ ਹਿੰਮਤਪੁਰਾ, ਕਸ਼ਮੀਰ ਸਿੰਘ ਘੁੰਮਣ) 

    ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫੋਰਡ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਧ ਸੰਗਤ ਦੇ ਸਹਿਯੋਗ ਨਾਲ਼ £40000 ਦੀ ਮਾਇਆ ਇਕੱਤਰ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਮਾਰੀ ਇੱਕ ਆਵਾਜ਼ ਨੂੰ ਕਬੂਲਦਿਆਂ ਸੰਗਤਾਂ ਵੱਲੋਂ ਮਾਨਵਤਾ ਦੇ ਭਲੇ ਲਈ ਮਾਇਆ ਇਕੱਠੀ ਕਰਕੇ ਮਹਾਂਮਾਰੀ ਦੇ ਮੌਕੇ ਬਰੈਡਫੋਰਡ ਰੌਇਲ ਇਨਫਰਮਰੀ ਹਸਪਤਾਲ ਵਾਸਤੇ ਇਕ ਮਸ਼ੀਨ ਅਤੇ ਦੋ ਪੋਰਟੇਬਲ ਲਾਈਫ਼ ਸੇਵਰ ਚੇਅਰਜ਼ ਖਰੀਦ ਕੇ ਐੱਨ. ਐੱਚ. ਐੱਸ.  ਟਰੱਸਟ ਬਰੈਡਫੋਰਡ ਨੂੰ ਭੇਂਟ ਕੀਤੀਆਂ ਗਈਆਂ। ਇਸ ਵਿੱਚ ਗੁਰਦੁਆਰਾ  ਸਾਹਿਬ  ਦੇ  ਕਮੇਟੀ  ਮੈਂਬਰਾਂ ਅਤੇ ਬਰੈਡਫੋਰਡ ਦੀ ਸੰਗਤ ਅਤੇ ਆਸ ਪਾਸ ਦੇ ਇਲਾਕੇ ਦੀ ਸੰਗਤ ਨੇ ਦਿਲ ਖੋਲ੍ਹ ਕੇ ਮਾਇਆ ਵਿੱਚ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਅਜੀਤ ਸਿੰਘ ਗਿੱਲ, ਜਨਰਲ ਸੈਕਟਰੀ ਸ: ਮਹਿੰਦਰ ਸਿੰਘ ਮਾਨ, ਖ਼ਜ਼ਾਨਚੀ ਸ: ਹਰਦੇਵ ਸਿੰਘ ਦੁਸਾਂਝ, ਸਟੇਜ ਸੈਕਟਰੀ ਸ: ਕਸ਼ਮੀਰ ਸਿੰਘ ਘੁੰਮਣ ਅਤੇ ਟਰੱਸਟੀ ਕਿਰਨਜੀਤ ਕੌਰ, ਸ: ਰਾਜਵਿੰਦਰ ਸਿੰਘ ਗਿੱਲ, ਸ: ਗੁਰਜੀਤ ਸਿੰਘ ਤੂਰ, ਸ: ਬਲਵਿੰਦਰ ਸਿੰਘ ਬੈਂਸ ਅਤੇ ਸ: ਸਤਨਾਮ ਸਿੰਘ ਗਿੱਲ ਅਤੇ ਬਾਕੀ ਕਮੇਟੀ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਹਨਾਂ ਨੇ ਇਸ ਮਹਾਂਮਾਰੀ ਦੀ ਔਖੀ ਘੜੀ ਵਿੱਚ ਦਿਲ ਖੋਲ੍ਹ ਕੇ ਮਾਇਆ ਦਿੱਤੀ ਹੈ। ਕਮੇਟੀ ਪ੍ਰਧਾਨ ਅਜੀਤ ਸਿੰਘ ਗਿੱਲ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ “ਜਿਸ ਮੁਲਕ ਵਿੱਚ ਰਹਿੰਦਿਆਂ ਹੋਇਆਂ ਅਸੀਂ ਸੁੱਖ ਸਹੂਲਤਾਂ ਮਾਣ ਰਹੇ ਹਾਂ, ਆਪਣੇ ਬੱਚਿਆਂ ਦਾ ਭਵਿੱਖ ਰੁਸ਼ਨਾ ਰਹੇ ਹਾਂ, ਹਰ ਤਰ੍ਹਾਂ ਦੀ ਸੁਵਿਧਾ ਇਸ ਇੰਗਲੈਂਡ ਵਿੱਚ ਰਹਿੰਦਿਆਂ ਮਿਲ਼ ਰਹੀ ਹੈ, ਤਾਂ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਐਸੇ ਮੁਸ਼ਕਲ ਸਮੇਂ ਕੁੱਝ ਮਦਦ ਕਰੀਏ।” 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!