19.2 C
United Kingdom
Sunday, June 21, 2026

More

    ਮਹਾਰਾਸ਼ਟਰ ਤੋਂ ਆਏ ਸਾਰੇ ਸ਼ਰਧਾਲੂ ਜਲਦੀ ਹੀ ਆਪਣੇ ਘਰਾਂ ਨੂੰ ਪਰਤਣਗੇ-ਡਿਪਟੀ ਕਮਿਸ਼ਨਰ

    -ਅਧਿਕਾਰੀਆਂ ਨੇ ਲਿਆ ਇਕਾਂਤਵਾਸ ਕੇਂਦਰਾਂ ਦੀ ਰਿਹਾਇਸ਼ ਅਤੇ ਲੰਗਰ ਬਾਰੇ ਪ੍ਰਬੰਧਾਂ ਦਾ ਜਾਇਜ਼ਾ
    -ਕਈ ਸ਼ਰਧਾਲੂਆਂ ਨੂੰ ਲੰਗਰ ਆਪਣੇ ਘਰਾਂ ਤੋਂ ਲਿਆ ਕੇ ਛਕਾ ਰਹੇ ਹਨ ਅਧਿਕਾਰੀ

    ਅੰਮ੍ਰਿਤਸਰ (ਰਾਜਿੰਦਰ ਰਿਖੀ)

    ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ੍ਰੀਮਤੀ ਸੁਮਿਤ ਮੁੱਧ ਤਿੰਨ ਇਕਾਂਤਵਾਸ ਕੇਂਦਰਾਂ ਦਾ ਦੌਰਾ ਕਰਨ ਮੌਕੇ।


    ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਅਤੇ ਸਾਰੇ ਐਸ ਡੀ ਐਮਜ਼, ਜਿੰਨਾ ਦੇ ਇਲਾਕੇ ਵਿਚ ਮਹਾਂਰਾਸ਼ਟਰ ਤੋਂ ਵਾਪਸ ਲਿਆਂਦੇ ਗਏ ਸ਼ਰਧਾਲੂਆਂ ਨੂੰ ਇਕਾਂਤਵਾਸ ਕੀਤਾ ਗਿਆ ਹੈ, ਵਿਖੇ ਸੰਗਤ ਦੀ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਦੀ ਖ਼ੁਦ ਦੇਖ-ਰੇਖ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਸ੍ਰੀਮਤੀ ਸੁਮਿਤ ਮੁੱਧ ਨੇ ਆਪਣੇ ਇਲਾਕੇ ਦੇ ਤਿੰਨ ਕੇਂਦਰਾਂ ਦਾ ਦੌਰਾ ਕਰਕੇ ਜਿੱਥੇ ਸ਼ਰਧਾਲੂਆਂ ਦੀ ਰਿਹਾਇਸ਼ ਅਤੇ ਲੰਗਰ ਬਾਰੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉਥੇ ਸੰਗਤ ਵਿਚ ਦੁੱਧ, ਫਲ ਤੇ ਲੱਸੀ ਵੀ ਵੰਡੀ। ਦੱਸਣਯੋਗ ਹੈ ਕਿ ਬੀਤੀ ਸ਼ਾਮ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਅਤੇ ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਨੇ ਛੇਹਰਟਾ ਕੇਂਦਰ ਦਾ ਦੌਰਾ ਕਰਕੇ ਉਥੇ ਸੰਗਤ ਨੂੰ ਫਲ ਅਤੇ ਸੈਨੀਟਾਈਜ਼ਰ ਦਿੱਤੇ ਸਨ।
    ਡਿਪਟੀ ਕਮਿਸ਼ਨਰ ਨੇ ਸਾਰੇ ਕੇਂਦਰਾਂ ਦੀ ਰਿਪੋਰਟ ਲੈਣ ਮਗਰੋਂ ਦੱਸਿਆ ਕਿ ਮਹਾਰਾਸ਼ਟਰ ਤੋਂ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਸ਼ਰਧਾਲੂ ਚੜਦੀਕਲਾ ਵਿੱਚ ਹਨ ਅਤੇ ਸਾਰੇ ਹੀ ਅਗਲੇ 10-12 ਦਿਨਾਂ ਵਿਚ ਆਪਣੇ ਘਰਾਂ ਨੂੰ ਪਰਤ ਜਾਣਗੇ। ਉਨਾਂ ਕਿਹਾ ਕਿ ਸਾਡੇ ਐਸ ਡੀ ਐਮ ਪੱਧਰ ਦੇ ਅਧਿਕਾਰੀ ਸਾਰੇ ਕੇਂਦਰਾਂ ਦਾ ਖਿਆਲ ਖ਼ੁਦ ਰੱਖ ਰਹੇ ਹਨ ਅਤੇ ਕਈ ਕੇਂਦਰਾਂ ਵਿਚ ਅਜਿਹੇ ਸ਼ਰਧਾਲੂ ਵੀ ਹਨ, ਜੋ ਉਥੇ ਆਏ ਲੰਗਰ ਦੀ ਰੋਟੀ ਨਹੀਂ ਖਾਂਦੇ, ਉਨਾਂ ਨੂੰ ਸਾਡੇ ਅਧਿਕਾਰੀਆਂ ਦੇ ਘਰਾਂ ਤੋਂ ਲੰਗਰ ਤਿਆਰ ਕਰਕੇ ਭੇਜਿਆ ਜਾ ਰਿਹਾ ਹੈ।
    ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਟੀਮ ਸਾਰੇ ਸ਼ਰਧਾਲੂਆਂ ਦੀ ਸਿਹਤ ਦਾ ਨਿਰੀਖਣ ਰੋਜ਼ਾਨਾ ਕਰ ਰਹੀ ਹੈ। ਪੁਲਿਸ ਵੱਲੋਂ ਸੁਰੱਖਿਆ ਅਤੇ ਨਗਰ ਨਿਗਮ ਤੇ ਨਗਰ ਕੌਂਸਲਾਂ ਵੱਲੋਂ ਸਫ਼ਾਈ ਅਤੇ ਸੈਨੇਟਾਈਜੇਸ਼ਨ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਅਤੇ ਰੋਜ਼ ਹੀ ਇਨਾਂ ਕੇਂਦਰਾਂ ਦੀ ਸਫਾਈ ਕਰਕੇ ਰਸਾਇਣ ਦਾ ਛਿੜਕਾਅ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਉਥੇ ਕੰਮ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਦਾ ਵੀ ਬਰਾਬਰ ਧਿਆਨ ਦਿੱਤ ਜਾਂਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!