ਗਲਾਸਗੋ (ਮਨਦੀਪ ਖੁਰਮੀ)
ਇਕ ਐਨਐਚਐਸ ਵਰਕਰ ਨੂੰ ਉਸ ਸਮੇ ਸਦਮਾ ਲੱਗਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਕੰਮ ਦੀ ਸ਼ਿਫਟ ਦੌਰਾਨ ਉਸ ਦੀ ਕਾਰ ਦਾ ਸਮਾਨ ਚੋਰੀ ਹੋ ਗਿਆ। 44 ਸਾਲ ਦੀ ਹੈਲਨ ਡੇਵਸ, ਕਾਰਡਿਫ ਵਿੱਚ ਵੇਲਜ਼ ਦੇ ਯੂਨੀਵਰਸਿਟੀ ਹਸਪਤਾਲ ਵਿਚ ਆਪਣੀ ਸਿਫਟ ਦੌਰਾਨ ਡਿਊਟੀ ਤੇ ਸੀ, ਜਦੋਂ ਸੁਰੱਖਿਆ ਟੀਮ ਨੇ ਉਸ ਨੇ ਦੱਸਿਆ ਕਿ ਉਸ ਦੀ ਚਿੱਟੀ ਫੋਰਡ ਫਿਏਸਟਾ ਨਾਲ ਇਹ ਘਟਨਾ ਵਾਪਰੀ ਹੈ। ਪੀੜਿਤ ਨੇ ਕਿਹਾ ਕਿ ਕੋਰੋਨਵਾਇਰਸ ਸੰਕਟ ਦੌਰਾਨ ਕਰਮਚਾਰੀ ਪਹਿਲਾਂ ਹੀ ਕਾਫ਼ੀ ਦਬਾਅ ਹੇਠ ਹਨ ਅਤੇ ਕੰਮ ਦੌਰਾਨ ਉਹਨੂੰ ਚੋਰੀ ਦੀ ਖਬਰ ਮਿਲਦੀ ਹੈ। ਬੁੱਧਵਾਰ ਦੁਪਹਿਰ ਕਰੀਬ 2.20 ਵਜੇ ਇਸ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ, ਸ੍ਰੀਮਤੀ ਡੇਵਸ ਕਹਿੰਦੀ ਹੈ ਕਿ ਉਸ ਨੂੰ ਉਸ ਦੇ ਘਰ ਤਕ ਆਪਣੀ ਕਾਰ ਚਲਾਉਣ ਦੀ ਆਗਿਆ ਦਿੱਤੀ ਗਈ ਸੀ ਪਰ ਇਸ ਚੋਰੀ ਕਰਕੇ ਉਹ ਬਹੁਤ ਦੁਖੀ ਹੈ। ਸਾਊਥ ਵੇਲਜ਼ ਪੁਲਿਸ ਨੇ ਕਿਹਾ ਅਧਿਕਾਰੀ ਚੋਰੀ ਦੀ ਜਾਂਚ ਕਰ ਰਹੇ ਹਨ।