3.1 C
United Kingdom
Sunday, March 8, 2026

More

    ਲੇਖਕ, ਨਿਰਦੇਸ਼ਕ, ਨਾਟਕਕਾਰ ‘ਤੇ ਕਾਮੇਡੀ ਦਾ ਬਾਦਸ਼ਾਹ-ਡਾ. ਸੁਰਿੰਦਰ ਸ਼ਰਮਾ

                       

    ਕਾਲਾ ਸਿੰਘ ਸੈਣੀ (ਖਰੜ)

    98767-20402                                                                ਜ਼ਿੰਦਗੀ ਜਨੂੰਨ ਹੈ, ਪਾਟੀ ਹੋਈ ਪਤਲੂਨ ਹੈ, ਤੋਪੇ ਲਾ ਹੰਢਾਈ ਜਾ, ਗੀਤ ਖੁਸ਼ੀ ਦੇ ਗਾਈ ਜਾ। ਪੰਜਾਬੀ ਫਿਲਮ ‘ਯਾਰੀ ਜੱਟ ਦੀ’, ‘ਓਏ ਮੈਂਨੂੰ ਅੰਦਰ ਲੈ ਜਾਓ, ਮੈਂਨੂੰ ਗਰਮੀ ਲੱਗਦੀ, ਓਏ ਮੈਂਨੂੰ ਬਾਹਰ ਲੈ ਜਾਓ ਮੈਂਨੂੰ ਠੰਡ ਬੜੀ ਲੱਗਦੀ’, ਫਿਲਮ ਜੱਟ ਜਿਊਣਾ ਮੌੜ, ‘ਮੈਂ ਤਾਂ ਦਰਿਆ ਪੀ ਜਾਂਵਾ ਬੁੱਲ ਫੇਰ ਵੀ ਸੁੱਕੇ ਦੇ ਸੁੱਕੇ’, ਫਿਲਮ ਤਬਾਹੀ, ਆਦਿ  ਸੁਪਰ-ਡੁਪਰ ਹਿੱਟ ਪੰਜਾਬੀ ਫਿਲਮਾਂ ਵਿੱਚਲੇ ਤਮਾਮ ਡਾਇਲਾਗਾਂ ਰਾਹੀ ਸਿਨੇ ਦਰਸ਼ਕਾਂ ਦੇ ਦਿਲਾਂ ‘ਚ ਵਸਿਆ ਕਾਮੇਡੀ ਦਾ ਬਾਦਸ਼ਾਹ ਡਾ.ਸੁਰਿੰਦਰ ਸ਼ਰਮਾ ਕਿਸੇ ਖਾਸ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ।

    ਉਸ ਦੀ ਸਫਲਤਾ ਪਿੱਛੇ ਉਸ ਦੀ ਸਾਦਗੀ ਤੇ ਸਖਤ ਮਿਹਨਤ ਦੀ ਝਲਕ ਨਜ਼ਰ ਆਉਦੀ ਹੈ। ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਮਪਲ ਡਾ.ਸੁਰਿੰਦਰ ਸ਼ਰਮਾ ਨੇ ਮੁੱਢਲੀ ਪੜਈ ਪ੍ਰਤਾਪ ਆਸਰਮ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੀਤੀ। ਇਥੋਂ ਹੀ ਅਡਵਾਇਜਰ ਟੂ ਬਾਈ ਚਾਂਸਲਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਪੰਜਾਬ ਦੀ ਧਰਤੀ ਤੋਂ ਲੈ ਕੇ ਡਾਂ ਸੁਰਿੰਦਰ ਸਰਮਾਂ ਨੇ ਵਿਦੇਸ਼ਾਂ ਤੱਕ ਆਪਣੀ ਕਲਾ ਦਾ ਰੰਗ ਪੇਸ਼ ਕੀਤਾ ਹੈ। ਨਰਿੰਦਰ ਚੰਚਲ ਦੇ ਇਸ ਗਰੁੱਪ ਵਿਚ ਡਾ.ਸੁਰਿੰਦਰ ਸ਼ਰਮਾ, ਜਤਿੰਦਰ ਕੌਰ, ਅਦਾਕਾਰ ਹਰਭਜਨ ਜੱਬਲ ਅਤੇ ਜਗਦੀਸ ਜੋਤੀ ਨੇ ਕੰਮ ਕੀਤਾ। ਡਾ.ਸੁਰਿੰਦਰ ਸ਼ਰਮਾ ਨੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀ ਨੈਸ਼ਨਲ, ਇੰਟਰਨੈਸ਼ਨਲ ਤੱਕ ਪ੍ਰਸਿੱਧੀ ਹਾਸਿਲ ਕੀਤੀ ਹੈ। ਮੂੰਹ ਨਾਲ ਢੋਲਕੀ ਤੇ ਤਬਲੇ ਦੀ ਆਵਾਜ਼ ਵਾਲੀ ਆਇਟਮ ਨੇ ਉਸ ਨੂੰ ਅਲੱਗ ਪਛਾਣ ਦਿੱਤੀ।

    ਕਲਾ ਦੇ ਖੇਤਰ ਵਿਚ ਡਾ.ਸੁਰਿੰਦਰ ਸ਼ਰਮਾ ਕਲਾ ਦਾ ਉਹ ਮਾਲੀ ਹੈ ਜਿਸ ਨੇ ਇਕ ਨਹੀਂ ਦੋ ਨਹੀਂ ਸਗੋਂ 15000 ਹਜਾਰ ਦੇ ਕਰੀਬ ਮੁੰਡੇ ਕੁੜਿਆਂ ਨੂੰ ਕਲਾ ਦੀ ਸਿੱਖਿਆ ਦੇ ਕੇ ਕਲਾ ਦੇ ਖੇਤਰ ‘ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਰੰਗ ਮੰਚ ਨੂੰ ਸਮਰਪਿਤ ਹੋ ਕੇ ਡਾ.ਸੁਰਿੰਦਰ ਸ਼ਰਮਾ ਨੇ ਲੇਖਕ, ਨਿਰਦੇਸ਼ਕ ‘ਤੇ ਅਦਾਕਾਰ ਕੰਮ ਕੀਤਾ ਹੈ। ਫਿਲਮ ਪਰਦੇ ‘ਤੇ ਸਾਨਦਾਰ ਐਂਟਰੀ ਫਿਲਮ ”ਜਾਗ ਪਿਆ ਇਨਸ਼ਾਨ’ ਨਾਲ ਕੀਤੀ ਫਿਰ ਦੋ ਭਸ਼ਾਵਾਂ ‘ਚ ਬਣੀਆ ਦੋ ਪੰਜਾਬੀ ਫਿਲਮਾਂ ‘ਧਿਆਨੂੰ ਭਗਤ’, ‘ਭਗਤੀ ਮੇਂ ਸਕਤੀ’ ਅਤੇ ਦੂਸਰੀ ‘ਸੱਤ ਸ੍ਰੀ ਅਕਾਲ’, ‘ਗਿਆਨੀ ਜੀ’, ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਕਲਾ ਨਾਲ ਪਾਈ ਗੂੜੀ ਪ੍ਰੀਤ ਅਤੇ ਦਿਲਾਂ ਦੀਆਂ ਹਮਦਰਦੀ ਵਾਲੀਆਂ ਤੰਦਾਂ ਨੇ ਅਜਿਹਾ ਤਾਣਾ ਬੁਣਿਆ ਕਿ  ਨਿਰਮਾਤਾ ਨਿਰਦੇਸ਼ਕ ਅਤੇ ਅਦਾਕਾਰ ਸਵ.ਵਰਿੰਦਰ ਨਾਲ ਹੋਈ ਚੰਡੀਗੜ ਵਿਖੇ ਮੁਲਾਕਾਤ ਉਸ ਲਈ ਜ਼ਾਨਦਾਰ ਪਛਾਣ ਦਾ ਸਬੱਬ ਬਣੀ। ਵਰਿੰਦਰ ਦੇ ਕਹਿਣ ‘ਤੇ ਪੰਜਾਬੀ ਫਿਲਮ ‘ਲੰਬੜਦਾਰਨੀ’ ਨਾਲ ਉਸ ਨੇ ਪਾਲੀਵੁੱਡ ‘ਚ ਸ਼ਾਨਦਾਰ ਕਦਮ ਰੱਖਿਆ। ਜਿਸ ਦਾ ਹਿੰਦੀ ਫਿਲਮ ਨਾਂ ‘ਖੇਲ ਮੁਕੱਦਰ ਦਾ’ ਸੀ। ਫਿਲਮ ਰਿਲੀਜ਼ ਹੋਈ ਤਾਂ ਸਫਲਤਾ ਦੀਆਂ ਸਭ ਹੱਦਾਂ ਟੱਪ ਗਈ, ਫਿਲਮ 30-35 ਹਫਤੇ ਸਿਨੇਮਿਆਂ ਦਾ ਸ਼ਿੰਗਾਰ ਬਣਕੇ ਸੁਪਰ-ਡੁਪਰ ਹਿੱਟ ਹੋਈ। ਇਸ ਤੋਂ ਅੱਗੇ ਵਧਕੇ ਉਸ ਨੇ ਤੱਕ 70-75 ਦੇ ਕਰੀਬ ਸੁਪਰ-ਡੁਪਰ ਹਿੱਟ ਪੰਜਾਬੀ ਫਿਲਮਾਂ ਵਿਚ ਬਤੌਰ ਲੇਖਕ, ਨਿਰਦੇਸ਼ਕ, ਅਦਾਕਾਰੀ ਦੇ ਨਾਲ ਕਲਾ ਦੇ ਜੌਹਰ ਨਾਲ, ਕਾਮੇਡੀ ਰਾਹੀ ਢਿੱਡੀ ਪੀੜਾ ਪਾਉਂਦੇ ਹੋਏ ਸਿਨੇ ਦਰਸ਼ਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ। ਜਿਨਾਂ ਵਿਚ ‘ਬਲਵੀਰੋ ਭਾਬੀ’, ‘ਸਰਪੰਚ’, ‘ਲਾਜੋ’, ‘ਨਿੰਮੋ’, ‘ਕੰਧ ਓਹਲੇ ਪ੍ਰਦੇਸ਼’, ‘ਲੰਬੜਦਾਰਨੀ’, ‘ਧਿਆਨੂੰ ਭਗਤ’, ‘ਯਾਰੀ ਜੱਟ ਦੀ’, ‘ਬਦਲਾ ਜੱਟੀ ਦਾ’, ‘ਲਲਕਾਰਾ ਜੱਟੀ ਦਾ’, ‘ਦਿਲ ਦਾ ਮਾਮਲਾ’, ‘ਸਿਰ ਧੜ ਦੀ ਬਾਜੀ’, ‘ਤਬਾਹੀ’, ‘ਜੱਟ ਜਿਊਣਾ ਮੌੜ’, ‘ਧੀ ਜੱਟ ਦੀ’, ‘ਰਾਜਨੀਤੀ’, ‘ਬਗਾਵਤ’ ਆਦਿ ਪੰਜਾਬੀ ਫਿਲਮਾਂ ਉਸ ਦੇ ਸ਼ਾਨਦਾਰ ਸਫਰ ਦਾ ਨਤੀਜਾ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਹਰ ਨਿਰਮਾਤਾ ਨਿਰਦੇਸ਼ਕ ਦੀ ਪਹਿਲੀ ਪਸੰਦ ਬਣਿਆ ਕਾਮੇਡੀ ਦਾ ਬਾਦਸ਼ਾਹ ਡਾ.ਸੁਰਿੰਦਰ ਸ਼ਰਮਾ। ਉਨਾਂ ਹਿੰਦੀ ਫਿਲਮਾਂ ‘ਭਗਤੀ ਮੇਂ ਸਕਤੀ’, ‘ਗਿਆਨੀ ਜੀ’, ‘ਖੇਲ ਮੁਕੱਦਰ ਕਾ’, ‘ਕਰਮ’, ‘ਮੁਹੱਬਤੇਂ’ ਅਤੇ ‘ਚਾਂਦੀ ਕਿ ਰੋਟੀ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਇਆ ਹਨ। ਹਰਿਆਣਵੀ ਫਿਲਮ ‘ਛੋਰਾ ਹਰਿਆਣੇ ਕਾ’, ‘ਚੰਦਰ ਕਿਰਨ’, ਅਤੇ ਛਬਿਲੀ’ ਫਿਲਮਾਂ ‘ਚ ਵੀ ਕੰਮ ਕੀਤਾ ਹੈ। ਡਾ.ਸੁਰਿੰਦਰ ਸਰਮਾਂ ਨੇ ਛੋਟੇ ਪਰਦੇ ਲਈ ਬਤੋਰ ਲੇਖਕ ਤੇ ਅਦਾਕਾਰ ਪੰਜਾਬੀ ਲੜੀਵਾਰ ‘ਚੰਡੀਗੜ• ਕੈਂਪਸ’, ‘ਰਾਣੋ’, ‘ਰੰਗ ਵਿਚ ਭੰਗ’, ਅਤੇ ਹਿੰਦੀ ਲੜੀਵਾਰ ‘ਪਰਸੁ ਪਰਸਾ ਪਰਸ ਰਾਮ’, ਅਤੇ ‘ਕਹਾਂ ਸੇ ਕਹਾਂ ਤਕ’, ਆਦਿ ਲੋਕਪ੍ਰਿਅਤਾ ਹੋਏ ਹਨ। ਕਲਾ ਦੇ ਖੇਤਰ ਵਿਚ ਆਪਣੀ ਦਮਦਾਰ ਆਵਾਜ਼ ਵਾਲੀ ਅਦਾਕਾਰੀ ਨਾਲ ਅਮਿੱਟ ਪੈੜਾਂ ਪਾਉਣ ਵਾਲੇ ਡਾ.ਸੁਰਿੰਦਰ ਸ਼ਰਮਾ ਨੂੰ ‘ਮੁਹੰਮਦ ਰਫੀ ਐਵਾਰਡ’,’ਪੰਜਾਬ ਸਟੇਟ ਐਵਾਡਰ’,’ਦਿ ਬੈਸਟ ਐਕਟਰ ਦਾ ਐਵਾਰਡ’,ਚਾਰ ਵਾਰੀ  ‘ਲਾਈਫ ਟਾਈਮ ਐਚੀਵਮੈਂਟ ਐਵਾਰਡ’ ਤੋਂ ਇਲਾਵਾ ਅਨੇਕਾਂ ਹੀ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

    ਪਤਾ: ਕਾਲਾ ਸਿੰਘ ਸੈਣੀ

    #56,ਸਵਰਾਜ ਨਗਰ,ਖਰੜ,ਜਿਲ•ਾ ਐੱਸ.ਏ.ਐੱਸ. ਨਗਰ,ਮੋਹਾਲੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!