6.3 C
United Kingdom
Monday, April 21, 2025

More

    ਕੈਲੀਫੋਰਨੀਆਂ ਤੋਂ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਨੂੰ ਸਦਮਾ, ਚਾਚਾ ਜੀ ਦੀ ਮੌਤ

    ‘ਜੱਥੇਦਾਰ ਨਰਜੀਤ ਸਿੰਘ ਉੱਭੀ ਨਹੀਂ ਰਹੇ’
    ਫਰਿਜ਼ਨੋ (ਨੀਟਾ ਮਾਛੀਕੇ):

    ਬੀਤੇ ਦਿਨੀ ਜਥੇਦਾਰ ਨਰਜੀਤ ਸਿੰਘ ਉੱਭੀ (ਨਿਰੰਜਨ ਸਿੰਘ) ਸਪੁੱਤਰ ਸ. ਹਰਨਾਮ ਸਿੰਘ ਉੱਭੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ।  ਉਹ  ਆਪਣੇ ਪਿੰਡ ਧਾਲੀਆਂ, ਜਿਲਾ ਲੁਧਿਆਣਾ, ਪੰਜਾਬ ਵਿੱਚ ਰਹਿ ਰਹੇ ਸਨ।  ਜੋ ਸਮੁੱਚੇ ਪਰਿਵਾਰ ਦੇ ਪੰਜਾਬ ਵਿੱਚ ਮੋਢੀ ਆਗੂ ਸਨ ਅਤੇ ਉਥੋ ਦੇ ਸਾਰੇ ਖੇਤੀਬਾੜੀ ਅਤੇ ਸ਼ਹਿਰੀ ਕਾਰੋਬਾਰ ਦੀ ਦੇਖ-ਭਾਲ਼ ਆਪ ਕਰਦੇ ਸਨ। ਇਸ ਦੇ ਨਾਲ-ਨਾਲ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਵੀ ਵੱਧ-ਚੜ ਕੇ ਹਿੱਸਾ ਲੈਂਦੇ ਸਨ। ਇੰਨਾਂ ਕਾਫੀ ਸਮਾਂ ਧਰਮਯੁੱਧ ਮੋਰਚੇ ਦੀ ਸੇਵਾ ਵਿੱਚ ਵੀ ਗੁਜ਼ਾਰਿਆ ਅਤੇ ਜੇਲਾ ਕੱਟੀਆਂ। 84 ਦੇ ਸੰਘਰਸ਼ ਦੌਰਾਨ ਸਿੱਖ ਧਰਮ ਦੇ ਹਾਮੀ ਅਤੇ ਦਮਦਮੀ ਟਕਸਾਲ ਦੇ ਸਹਿਯੋਗੀ ਹੋਣ ਕਰਕੇ ਕਾਫੀ ਸਮਾਂ ਆਪਣੇ ਸਾਥੀਆਂ ਸਮੇਤ ਜੇਲ੍ਹ ਵਿੱਚ ਰਹੇ। ਇਸ ਬਾਅਦ ਲੰਮਾ ਅਰਸਾ ਇਤਿਹਾਸਕ  ਗੁਰਦੁਆਰਾ “ਕੈਬਾਂ ਸਾਹਿਬ ਪਿੰਡ ਧਾਲੀਆਂ (ਲੁਧਿਆਣਾ) ਦੀ ਕਮੇਟੀ ਦੇ ਸਰਵਸੰਮਤੀ ਨਾਲ ਬਤੌਰ ਪ੍ਰਧਾਨ ਸੇਵਾਵਾ ਨਿਭਾਉਦੇ ਰਹੇ। ਪਰ ਪਿਛਲੇ ਕੁਝ ਸਮੇਂ ਤੋਂ  ਸਟਰੋਕ (ਦਿਲ ਦੇ ਦੌਰੇ) ਹੋਣ ਕਰਕੇ ਡਾਕਟਰੀ ਇਲਾਜ਼ ਅਧੀਨ ਚਲ ਰਹੇ ਸਨ ਅਤੇ ਠੀਕ ਵੀ ਹੋ ਗਏ ਸਨ। ਪਰ ਕਮਜ਼ੋਰੀ ਦੇ ਚਲਦਿਆਂ ਭਾਰਤ ਦੇ ਸਮੇਂ ਮੁਤਾਬਕ 28 ਅਪ੍ਰੈਲ 2020 ਦਿਨ ਮੰਗਲਵਾਰ ਦੀ ਸਵੇਰ ਦਾ ਸੂਰਜ ਉਨਾਂ ਨੂੰ ਦੇਖਣਾ ਨਸੀਬ ਨਾ ਹੋਇਆ ਅਤੇ ਸਵੇਰ ਦੇ ਸੱਤ ਵਜ਼ੇ ਆਪਣੇ ਸੁਆਸਾ ਦੀ ਪੂਜ਼ੀ ਤਿਆਗ ਹਮੇਸਾ ਲਈ ਗੁਰੂ ਚਰਨਾਂ ਵਿੱਚ ਜਾ ਨਿਵਾਜੇ। ਚੰਗੇ ਸੰਸਕਾਰ ਅਤੇ ਬਜ਼ੁਰਗਾਂ ਦੀ ਸਿੱਖਿਆ ਕਰਕੇ ਸਾਰਾ ਪਰਿਵਾਰ ਕਈ ਪੀੜੀਆਂ ਤੋਂ ਅੱਜ ਤੱਕ ਸਾਂਝਾ (ਸਯੁੱਕਤ) ਪਰਿਵਾਰ ਚੱਲ ਰਿਹਾ ਹੈ। ਪੱਤਰਕਾਰ ਕੁਲਵੰਤ ਉੱਭੀ ਧਾਲੀਆਂ ਨੇ ਦੱਸਿਆ ਕਿ ਮੈਂ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਉਨ੍ਹਾਂ ਨਾਲ ਗੁਜ਼ਾਰਿਆ। ਮੈਨੂੰ ਨਿੱਕੇ ਹੁੰਦਿਆਂ ਉਨ੍ਹਾਂ ਮੈਨੂੰ ਖਿਡਾਉਣਾ ਅਤੇ ਮੇਰੀ ਕੋਈ ਇੱਛਾ ਮੇਰੇ ਮਾਪਿਆ ਨੇ ਨਾ ਪੂਰੀ ਕਰਨੀ ਤਾਂ ਉਨ੍ਹਾਂ ਜ਼ਰੂਰ ਕਰ ਦੇਣੀ।  ਮੇਰੇ ਚਾਹੇ ਕਾਲਜ਼ ਜਾਂ ਯੂਨੀਵਰਸਿਟੀ ਦੇ ਖਰਚੇ ਦੀ ਗੱਲ ਹੋਣੀ ਤਾਂ ਮੈਂ ਉਸ ਨਾਲ ਹੀ ਗੱਲ ਕਰਦਾ, ਕਿਉਂ ਕਿ ਉਹ ਵੀ ਕਾਲਜ ਦੀ ਪੜਾਈ ਕਰ ਚੁੱਕੇ  ਸਨ। ਇਹੋ ਜਿਹੀਆ ਬਹੁਤ ਸਾਰੀਆਂ ਗੱਲਾ ਜੋ ਮੇਰੀਆਂ ਯਾਦਾ ਦਾ ਹਿੱਸਾ ਬਣ ਚੁਕੀਆਂ ਹਨ।  ਜੋ ਜ਼ਿੰਦਗੀ ਦੇ ਅੰਤਮ ਪਲਾ ਤੱਕ ਨਾਲ ਹੀ ਚਲਣਗੀਆਂ।  ਪਰ ਪ੍ਰਦੇਸ਼ਾਂ ਦਾ ਇਹੀ ਦੁੱਖ ਹੈ ਕਿ ਮੈਂ ਕਿ ਲਾਕਡਾਊਨ ਦੇ ਚਲਦਿਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਨਹੀਂ ਖੜ ਸਕਿਆਂ।  ਇਹ ਸਾਰੇ ਪ੍ਰਦੇਸ਼ੀਆ ਲਈ ਵੱਡਾ ਦੁੱਖ ਹੈ ਕਿ ਪਰਿਵਾਰਕ ਦੁੱਖਾਂ-ਸੁੱਖਾ ਵਿੱਚ ਮਜਬੂਰੀਆਂ ਕਰਕੇ ਸਾਮਲ ਨਹੀਂ ਹੋ ਸਕਦੇ। 
    ਜੱਥੇਦਾਰ ਨਰਜੀਤ ਸਿੰਘ ਦਾ ਅੰਤਮ ਸੰਸਕਾਰ ਗੁਰਮਰਿਯਾਦਾ ਅਨੁਸਾਰ ਪਿੰਡ ਧਾਲੀਆ ਵਿਖੇ ਕਰ ਦਿੱਤਾ ਕਰ ਦਿੱਤਾ ਗਿਆ ਹੈ। ਜਿਸ ਵਿੱਚ ਸਥਾਨਿਕ ਪ੍ਰਸ਼ਾਸਨ ਦੇ ਨਿਯਮਾਂ ਧਿਆਨ ਵਿੱਚ ਰੱਖਦੇ ਹੋਏ ਬਹੁਤੇ ਰਿਸ਼ਤੇਦਾਰਾਂ ਅਤੇ ਦੋਸ਼ਤਾ ਨੂੰ ਨਹੀਂ ਦੱਸਿਆ ਗਿਆ ਸੀ। ਪਰ ਫਿਰ ਵੀ ਸ਼ੋਸ਼ਲ ਡਿਸਟਿਸ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਨਿਕਟਵਰਤੀ ਪਿੰਡ ਨਿਵਾਸੀ ਅਤੇ ਦੂਰ-ਦੁਰਾਡੇ ਤੋਂ ਲੋਕ ਅੰਤਮ ਯਾਤਰਾ ਵਿੱਚ ਸਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਹੋਏ। ਉਨ੍ਹਾਂ ਦੇ ਨਮਿਰਤ ਰੱਖੇ ਸਹਿਜ਼ ਪਾਠ ਦਾ ਭੋਗ ਅਤੇ ਅੰਤਮ ਅਰਦਾਸ ਮਿਤੀ 7 ਮਈ, 2020 ਦਿਨ ਵੀਰਵਾਰ ਨੂੰ ਪਿੰਡ ਧਾਲੀਆਂ ਵਿਖੇ ਹੋਵੇਗੀ। ਉਹ ਆਪਣੇ ਪਿਛੇ ਇਕ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਸਭ ਦੋਸ਼ਤਾ ਅਤੇ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਇਸ ਵਿਛੜੀ ਆਤਮਾ ਲਈ ਅਰਦਾਸ ਜ਼ਰੂਰ ਕਰ ਦੇਣਾ ਕਿ ਪਰਮਾਤਮਾ ਉਨ੍ਹਾ ਨੂੰ ਜਨਮ-ਮਰਨ ਤੋਂ ਮੁਕਤ ਕਰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। 
    ਅਦਾਾਰ “ਪੰਜ ਦਰਿਆ” ਕੁਲਵੰਤ ਉੱਭੀ ਧਾਲੀਆਂ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!