ਸੁਰਿੰਦਰ ਸਿੰਘ ਸੋਨੀ
ਬੇਫਿਕਰੀ ਜੀ ਹੋਜੇ ਓਵੇਂ ਜ਼ਿੰਦਗੀ
ਗਲ਼ੀ ਗਲ਼ੀ ਫੇਰ ਘੁੰਮਾ ਓਵੇਂ ਪਿੰਡ ਦੀ
ਖੇਡੀ ਜਾਵਾਂ ਦਿਨ ਭਰ ਕੋਈ ਨਾ ਹਟਾਵੇ
ਕਾਸ਼ ਉਹ ਵੇਲ਼ਾ ਕਿਤੇ ਫੇਰ ਮੁੜ ਅਾਵੇ
ਅਾਥਣ ਦੇ ਵੇਲ਼ੇ ਓਵੇਂ ਦਾਦੀ ਪਾਵੇ ਬਾਤ ਨੂੰ
ਬਾਤ ਵੀ ਲੰਮੇਰੀ ਹੋਵੇ ਮੁੱਕੇ ਅੱਧੀ ਰਾਤ ਨੂੰ
ਸੁਭਾ ਵੇਲ਼ੇ ਸੁਤਿਅਾਂ ਨੂੰ ਕੋਈ ਨਾ ਜਗਾਵੇ
ਕਾਸ਼ ਉਹ ਵੇਲ਼ਾ…….
ਬਣ ਜਾਣ ਆੜੀ ਉਹ ਖੇਡਾਂ ਰੱਜ ਰੱਜ ਕੇ
ਕਦੇ ਖੇਡਾਂ ਗੀਟੇ ਕਦੇ ਫੜ੍ਹਾਂ ਭੱਜ ਭੱਜ ਕੇ
ਮੁੰਡੇ ਕੁੜੀ ਵਾਲੀ ਗੱਲ ਦਿਲ ਚ ਨਾ ਅਾਵੇ
ਕਾਸ਼ ਉਹ ਵੇਲ਼ਾ •••
ਚੱਕ ਕੇ ਦੁਪਹਿਰੇ ਪੀਪੀ ਢੋਲਕੀ ਬਣਾ ਲਵਾਂ
ਉੱਚੀ ਉੱਚੀ ਫੇਰ ਓਵੇਂ ਗੀਤਾਂ ਨੂੰ ਮੈਂ ਗਾ ਲਵਾਂ
ਅੱਲਵਾਂ ਬਾਹਲ਼ਾ”ਸੋਨੀ”ਬੇਬੇ ਅਾਖੀ ਜਾਵੇ
ਕਾਸ਼ ਉਹ ਵੇਲ਼ਾ ਕਿਤੇ ਫੇਰ ਮੁੜ ਅਾਵੇ

ਸੁਰਿੰਦਰ ਸਿੰਘ ਸੋਨੀ
ਪਿੰਡ ਤੇ ਡਾਕ ਕੋਟ ਲੱਲੂ
ਤਹਿ ਤੇ ਜਿਲ੍ਹਾ ਮਾਨਸਾ
ਮੋਬਾ ਨੰ 97795 72949