7.5 C
United Kingdom
Sunday, March 8, 2026

More

    ਮੋਗਾ ਪੁਲਿਸ ਬਣੀ ‘ਮੈ ਵੀ ਹਰਜੀਤ ਸਿੰਘ’ ਮੁਹਿੰਮ ਦਾ ਹਿੱਸਾ

    ਮੋਗਾ ( ਮਿੰਟੂ ਖੁਰਮੀ)


    ਪੰਜਾਬ ਡੀ.ਜੀ.ਪੀ. ਦੇ ਨਿਰਦੇਸ਼ਾਂ ਅਨੁਸਾਰ ਪਟਿਆਲਾ ਦੇ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਹੱਕ ਵਿੱਚ ਖੜ੍ਹੇ ਹੁੰਦਿਆਂ ਅੱਜ ਮੋਗਾ ਪੁਲਿਸ ਦੇ ਅਫ਼ਸਰਾਂ ਅਤੇ ਕ੍ਰਮਚਾਰੀਆਂ ਵੱਲੋ ‘ਮੈ ਵੀ ਹਰਜੀਤ ਸਿੰਘ’ ਦੀ ਤਖਤੀਆਂ ਆਪਣੇ ਵਰਦੀ ਦੇ ਬੈਚ ਉੱਤੇ ਲਗਾਈਆਂ।
    ਜਿਲ੍ਹਾ ਪੁਲਿਸ ਮੁਖੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਵੀ ਇਹ ਤਖਤੀ ਲਗਾਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਹਰ ਔਖੀ ਘੜੀ ਵਿੱਚ ਪੰਜਾਬ ਦੀ ਰਾਖੀ ਲਈ ਖੜ੍ਹੀ ਹੈ। ਇਸਦਾ ਉਦਾਹਰਨ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋ ਦਿੱਤਾ ਗਿਆ ਜਿੰਨ੍ਹਾਂ ਦਾ ਹੱਥ ਕੁਝ ਗਲਤ ਅਨਸਰਾਂ ਵੱਲੋ ਵੱਢ ਦਿੱਤਾ ਗਿਆ ਪ੍ਰੰਤੂ ਹਿੰਮਤ ਨਾ ਹਾਰਦਿਆਂ ਆਪਣੇ ਦੇਸ਼ ਸੇਵਾ ਦੇ ਜਜਬੇ ਨੂੰ ਉੱਚਾ ਚੁੱਕਦੇ ਹੋਏ ਹਰਜੀਤ ਨੇ ਹਾਰ ਨਹੀ ਮੰਨੀ ਅਤੇ ਹੁਣ ਉਹ ਆਪਰੇਸ਼ਨ ਤੋ ਬਾਅਦ ਤੰਦਰੁਸਤੀ ਦੇ ਰਾਹ ਤੇ ਤੁਰ ਪਿਆ ਹੈ।
    ਉਨ੍ਹਾਂ ਦੱਸਿਆ ਕਿ ਮੈ ਵੀ ਹਰਜੀਤ ਸਿੰਘ ਮੁਹਿੰਮ ਨੂੰ ਆਮ ਜਨਤਾ ਵੱਲੋ ਵੀ ਚੰਗਾ ਹੁੰਗਾਰਾ ਮਿਲਿਆ ਹੈ। ਨਿਹੰਗ ਸਿੱਖਾਂ, ਆੜ੍ਹਤੀਆ ਐਸੋਸੀਏਸ਼ਨ, ਟਰੱਕ ਯੂਨੀਅਲ ਆਦਿ ਹੋਰ ਜਥੇਬੰਦੀਆਂ ਵੱਲੋ ਵੀ ਇਸ ਮੁਹਿੰਮ ਦਾ ਪੁਰਜ਼ੋਰ ਸਮੱਰਥਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਹਰ ਇੱਕ ਪੁਲਿਸ ਕਰਮਚਾਰੀ ਨੇ ਅਫ਼ਸਰਾਂ ਤੋ ਲੈ ਕੇ ਹੋਮਗਾਰਡ ਤੱਕ ਨੇ ਪੰਜਾਬ ਪੁਲਿਸ ਦੇ ਇੱਕ ਟੀਮ ਹੋਣ ਦਾ ਸੁਨੇਹਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!