ਰਾਜਵਿੰਦਰ ਰੌਂਤਾ, ਨਿਹਾਲ ਸਿੰਘ ਵਾਲਾ

ਪੰਜਾਬ ਪੁਲੀਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਰਹਿਨਮਾਈ ਹੇਠ ਸਮੁੱਚੀ ਪੁਲੀਸ ਵੱਲੋਂ ਸਹਾਇਕ ਥਾਣੇਦਾਰ ਹਰਜੀਤ ਸਿੰਘ ਦੇ ਮਾਣ ਵਿੱਚ ,‘ਮੈਂ ਹਾਂ ਹਰਜੀਤ ਸਿੰਘ’ ਮੁਹਿੰਮ ਤਹਿਤ ਨਿਹਾਲ ਸਿੰਘ ਵਾਲਾ ਦੇ ਡੀਐਸਪੀ ਮਨਜੀਤ ਸਿੰਘ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਿਖੇ ਨਹਿੰਗ ਸਿੰਘਾਂ ਨੇ ਵੀ, ‘ਮੈਂ ਹਾਂ ਹਰਜੀਤ ਸਿੰਘ’ ਆਖ ਕੇ ਪੰਜਾਬ ਪੁਲੀਸ ਪ੍ਰਤੀ ਸਨੇਹ ਤੇ ਸਤਿਕਾਰ ਪ੍ਰਗਟ ਕੀਤਾ।
ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ ਵਿਖੇ ਤਰਨਾ ਦਲ ਦੇ ਭਾਈ ਸੁੱਖਾ ਸਿੰਘ ਤੇ ਨਹਿੰਗ ਸਾਥੀਆਂ ਨੇ ਪੰਜਾਬ ਪੁਲੀਸ ਪ੍ਰਤੀ ਸਤਿਕਾਰ ਤੇ ਸਨੇਹ ਪ੍ਰਗਟਾਉਂਦਿਆਂ ਜੈਕਾਰਿਆਂ ਦੇ ਨਾਲ,‘ ਮੈਂ ਹਾਂ ਹਰਜੀਤ ਸਿੰਘ,ਮੈਂ ਹਾਂ ਪੰਜਾਬ ਪੁਲੀਸ ਆਖਿਆ।’ ਮੁਖੀ ਸੁੱਖਾ ਸਿੰਘ ਨੇ ਕਿਹਾ ਕਿ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਕਿਸੇ ਤੇ ਇੰਝ ਨਜ਼ਾਇਜ ਹਮਲਾ ਨਹੀਂ ਕਰਦੀਆਂ। ਹਰਜੀਤ ਸਿੰਘ ਦਾ ਗੁੱਟ ਵੱਡਣ ਵਾਲੇ ਅਸਲੀ ਨਹਿੰਗ ਸਿੰਘ ਨੀ ਹੋ ਸਕਦੇ।
ਡੀਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਆਪਣੀ ਜਾਨ ਦੋਜ਼ਖ ਵਿੱਚ ਪਾਕੇ ਪੰਜਾਬੀਆਂ ਦੀ ਰਖਵਾਲੀ ਕਰ ਰਹੀ ਹੈ। ਅੱਜ ਬਹਾਦਰ ਥਾਣੇਦਾਰ ਹਰਜੀਤ ਸਿੰਘ ਪ੍ਰਤੀ ਸਮੁੱਚੀ ਪੁਲੀਸ ਵੱਲੋਂ ਸਤਿਕਾਰ ਇੱਕਜੁਟਤਾ ਵਿਖਾਈ ਗਈ ਹੈ ।ਇਸ ਸਮੇਂ ਥਾਣਾ ਮੁਖੀ ਜਸਵੰਤ ਸਿੰਘ ਸੰਧੂ,ਕਾਂਗਰਸ ਦੇ ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋ,ਮੁਣਸ਼ੀ ਜਸਪਾਲ ਸਿੰਘ,ਰਜਿੰਦਰ ਸਿੰਘ,ਸੁਖਚੈਨ ਸਿੰਘ,ਸੰਦੀਪ ਸਿੰਘ,ਕੁਲਵੰਤ ਸਿੰਘ,ਦਲਵਿੰਦਰ ਧਾਲੀਵਾਲ,ਜਗਦੀਪ ਸਿੰਘ ਆਦਿ ਮੌਜੂਦ ਸਨ।
ਥਾਣਾ ਮੁਖੀ ਜਸਵੰਤ ਸਿੰਘ ਸੰਧੂ ਨੇ ਦੱਸਿਆ ਕਿ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਵੀ ਸਮੂਹ ਮੁਲਾਜ਼ਮਾਂ ਨੇ ਹਰਜੀਤ ਸਿੰਘ ਦੇ ਨਾ ਵਾਲੀਆਂ ਨੇਮ ਪਲੇਟਂਾ ਲਗਾ ਕੇ ਅਤੇ ਪੋਸਟਰ ਫ਼ੜ ਕੇ ਆਪਸੀ ਇੱਕਜੁਟਤਾ ਦਿਖਾਈ ਹੈ। ਅਸੀਂ ਸਾਰਿਆਂ ਨੇ ਹਰਜੀਤ ਸਿੰਘ ਦੀ ਸਿਹਤਯਾਬੀ ਦੀ ਦੁਆ ਕੀਤੀ ਹੈ।