ਚੰਡੀਗੜ੍ਹ (ਪੰਜ ਦਰਿਆ ਬਿਊਰੋ)

ਪੰਜਾਬ ਸਰਕਾਰ ਵੱਲ੍ਹੋ ਨਵੇ ਸ਼ੈਸ਼ਨ ਦੇ ਮੱਦੇਨਜ਼ਰ ਵੱਡੀ ਪੱਧਰ ਤੇ ਪ੍ਰਿੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਬਦਲੀਆਂ ਤਹਿਤ ਸਪੱਸ਼ਟ ਕੀਤਾ ਗਿਆ ਹੈ, ਜਿਸ ਸਮੇਂ ਤੱਕ ਉਨ੍ਹਾਂ ਦੇ ਪਿਛਲੇ ਸਟੇਸ਼ਨ ਤੇ ਰੈਗੂਲਰ ਪ੍ਰਿੰਸੀਪਲ ਨਹੀੰ ਆ ਜਾਂਦਾ, ਉਹ ਸਕੂਲ ਵਿੱਚ ਹਫਤੇ ਦੇ ਅਖੀਰਲੇ ਤਿੰਨ ਦਿਨ ਜਾਣਗੇ ਅਤੇ ਇਸ ਸਕੁਲ ਦਾ ਵਾਧੂ ਚਾਰਜ ਵੀ ਰਹੇਗਾ। ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਅਤੇ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਪੰਜਾਬ ਦੇ ਪੱਤਰ ਨੰਬਰ 20460 ਮਿਤੀ 26-04-2020 ਤਹਿਤ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਗਰੁੱਪ ਏ ਦੇ ਕਾਡਰ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਜਿੰਨ੍ਹਾਂ ਵਿੱਚ ਬਲਦੇਵ ਰਾਜ ਪੀ.ਈ.ਐਸ. ਪ੍ਰਿੰਸੀਪਲ ਸਸਸਸ ਧਾਰ ਕਲਾਂ ਪਠਾਨਕੋਟ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਹੁਸ਼ਿਆਰਪੁਰ, ਬੰਦਨਾ ਪੁਰੀ ਸਿੰਘਪੁਰਾ ਐੱਸ ਏ ਐੱਸ ਨਗਰ ਨੂੰ ਬਾਗ਼ ਸਿਕੰਦਰ ਫ਼ਤਿਹਗੜ੍ਹ ਸਾਹਿਬ, ਜਸਵੀਰ ਕੌਰ ਪ੍ਰਿੰਸੀਪਲ ਬੀਰੋਕੇ ਕਲਾਂ ਮਾਨਸਾ ਨੂੰ ਸਿੰਘਾਪੁਰ ਐੱਸ ਏ ਐੱਸ ਨਗਰ, ਡਾ: ਬੂਟਾ ਸਿੰਘ ਪ੍ਰਿੰਸੀਪਲ ਆਲਮਪੁਰ ਮੰਦਰਾਂ ਮਾਨਸਾ ਨੂੰ ਬੀਰੋਕੇ ਕਲਾਂ ਮਾਨਸਾ, ਵਿਸ਼ਾਲੀ ਚੱਡਾ ਪ੍ਰਿੰਸੀਪਲ ਲਾਂਬੜਾ ਹੁਸ਼ਿਆਰਪੁਰ ਨੂੰ ਚੌਹਾਲ ਹੁਸ਼ਿਆਰਪੁਰ, ਡਾ: ਰਚਨਾ ਗਗਨੇਜਾ ਪ੍ਰਿੰਸੀਪਲ ਲੱਖਾ ਹਾਜ਼ੀ ਫ਼ਿਰੋਜ਼ਪੁਰ ਨੂੰ ਸਜਰਾਨਾ ਫਾਜ਼ਿਲਕਾ, ਸਰਬਜੀਤ ਕੌਰ ਪ੍ਰਿੰਸੀਪਲ ਸੰਗੋਵਾਲ ਜਲੰਧਰ ਨੂੰ ਅਮਲੋਹ ਫ਼ਤਹਿਗੜ੍ਹ ਸਾਹਿਬ, ਨਵਜੋਤ ਕੌਰ ਕੋਟ ਫੱਤਾ ਬਠਿੰਡਾ ਨੂੰ ਪੱਤਰੇਵਾਲਾ ਫਾਜ਼ਿਲਕਾ, ਅਮਰੀਕ ਸਿੰਘ ਖਿਲਚੀਆਂ ਅੰਮ੍ਰਿਤਸਰ ਨੂੰ ਵਰਪਾਲ ਕਲਾਂ ਅੰਮ੍ਰਿਤਸਰ, ਆਰਤੀ ਗੁਪਤਾ ਛੀਨੀਵਾਲ ਕਲਾਂ ਬਰਨਾਲਾ ਨੂੰ ਮਲੇਰਕੋਟਲਾ ਸੰਗਰੂਰ, ਨੀਲਮਜੀਤ ਕੌਰ ਘੁੰਮਣ ਕਲਾਂ ਬਠਿੰਡਾ ਨੂੰ ਬੇਨੜਾ ਸੰਗਰੂਰ, ਕੰਵਲਜੀਤ ਸਿੰਘ ਪ੍ਰਿੰਸੀਪਲ ਚਾਉਕੇ ਬਠਿੰਡਾ ਨੂੰ ਪ੍ਰਿੰਸੀਪਲ ਰੇਤਾ ਟਿੱਬਾ ਸ੍ਰੀ ਮੁਕਤਸਰ ਸਾਹਿਬ, ਰਿੰਪੀ ਅਰੋੜਾ ਪ੍ਰਿੰਸੀਪਲ ਅਟਾਰੀ ਅੰਮ੍ਰਿਤਸਰ ਨੂੰ ਪ੍ਰਿੰਸੀਪਲ ਮਹਾਂ ਸਿੰਘ ਵਾਲਾ ਰੋਡ ਅੰਮ੍ਰਿਤਸਰ, ਰਾਜੀਵ ਜੋਸ਼ੀ ਪਿ੍ੰਸੀਪਲ ਉਦੋਵਾਲ ਜਲੰਧਰ ਨੂੰ ਪ੍ਰਿੰਸੀਪਲ ਸੰਮੀਪੁਰ ਜਲੰਧਰ, ਹਰਿੰਦਰ ਪਾਲ ਸਿੰਘ ਪ੍ਰਿੰਸੀਪਲ ਭਗਤਾ ਭਾਈਕਾ ਬਠਿੰਡਾ ਨੂੰ ਪ੍ਰਿੰਸੀਪਲ ਡੱਬਾਵਾਲੀ ਰੂੜਿਆਂਵਾਲੀ ਮੁਕਤਸਰ, ਨੀਰਜ ਕੁਮਾਰ ਪ੍ਰਿੰਸੀਪਲ ਜੋਧਪੁਰ ਪਾਖਰ ਬਠਿੰਡਾ ਨੂੰ ਪ੍ਰਿੰਸੀਪਲ ਮੁਲਤਾਨੀਆਂ ਬਠਿੰਡਾ, ਦਵਿੰਦਰ ਸਿੰਘ ਛੀਨਾ ਪ੍ਰਿੰਸੀਪਲ ਕਿਸ਼ਨਪੁਰਾ ਕਲਾਂ ਮੋਗਾ ਨੂੰ ਪ੍ਰਿੰਸੀਪਲ ਸ਼ਾਹਪੁਰਾ ਲੁਧਿਆਣਾ, ਜੋਯਂਤੀ ਸ਼ਰਮਾ ਪ੍ਰਿੰਸੀਪਲ ਕੋਟ ਬਾਦਲ ਖ਼ਾਨ ਜਲੰਧਰ ਨੂੰ ਪ੍ਰਿੰਸੀਪਲ ਰੁਪਾਲੋਂ ਲੁਧਿਆਣਾ, ਚਰਨਜੀਤ ਕੌਰ ਮਾਛੀਕੇ ਮੋਗਾ ਨੂੰ ਹੰਬੜਾ ਲੁਧਿਆਣਾ, ਰੀਟਾ ਗਿੱਲ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਤਰਨਤਾਰਨ ਪ੍ਰਿੰਸੀਪਲ ਸਾਹਿਬ ਭਾਈ ਇੰਦਰ ਸਿੰਘ ਸਹਿਬਾਜਪੁਰ ਤਰਨਤਾਰਨ, ਰਵਿੰਦਰ ਕੌਰ ਪ੍ਰਿੰਸੀਪਲ ਸਾਹਿਬ ਭਾਈ ਇੰਦਰ ਸਿੰਘ ਸਹਿਬਾਜਪੁਰ ਤਰਨਤਾਰਨ ਨੂੰ ਪ੍ਰਿੰਸੀਪਲ ਸ੍ਰੀ ਗੁਰੂ ਅੰਗਦ ਦੇਵ ਤਰਨਤਾਰਨ, ਹਰਨੇਕ ਸਿੰਘ ਪ੍ਰਿੰਸੀਪਲ ਹੰਡਿਆਇਆ ਬਰਨਾਲਾ ਨੂੰ ਪ੍ਰਿੰਸੀਪਲ ਲਿਬੜਾ ਲੁਧਿਆਣਾ, ਰਵਿੰਦਰ ਕੌਰ ਪ੍ਰਿੰਸੀਪਲ ਡਾਲਾ ਮੋਗਾ ਨੂੰ ਸ਼ਮਸਪੁਰ ਫਤਹਿਗੜ੍ਹ ਸਾਹਿਬ, ਰਾਜੇਸ਼ਵਰ ਸਿੰਘ ਪ੍ਰਿੰਸੀਪਲ ਖੋਜਕੀ ਚੱਕ ਪਠਾਨਕੋਟ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਠਾਨਕੋਟ, ਜਿੱਤਵੇਸ ਕੁਮਾਰ ਪ੍ਰਿੰਸੀਪਲ ਕੁਲਰੀਆਂ ਮਾਨਸਾ ਨੂੰ ਖਨੌਰੀ ਸੰਗਰੂਰ, ਸੁਮਨ ਸ਼ਰਮਾਂ ਭੁੱਲਰ ਸ਼ਾਹਕੋਟ ਜਲੰਧਰ ਨੂੰ ਕਰਾੜੀ ਜਲੰਧਰ, ਗੋਪਾਲ ਸਿੰਘ ਚੜੇਵਾਨ ਮੁਕਤਸਰ ਤੋਂ ਦੋਦਾ ਮੁਕਤਸਰ, ਅਮਨਦੀਪ ਸਿੰਘ ਘੱਲ ਖੁਰਦ ਫਿਰੋਜ਼ਪੁਰ ਤੋਂ ਦਾਹਕ ਫਰੀਦਕੋਟ, ਸੰਜੀਵ ਕੁਮਾਰ ਦੂਹਾ ਰਾਟੌਲ ਰੋਹੀ ਫ਼ਿਰੋਜ਼ਪੁਰ ਤੋਂ ਕੋਟ ਸੁੱਖੀਆ ਫਰੀਦਕੋਟ, ਵਿਕਾਸ ਕੁਮਾਰ ਸਮਾਲਸਰ ਮੋਗਾ ਤੋਂ ਪੰਜਗਰਾਈਂ ਕਲਾਂ ਫ਼ਰੀਦਕੋਟ, ਦੀਪਕ ਸਿੰਘ ਮਾਹਲਾ ਕਲਾਂ ਮੋਗਾ ਤੋਂ ਪੰਜਗਰਾਈਂ ਕਲਾਂ ਫਰੀਦਕੋਟ, ਸਤਨਾਮ ਸਿੰਘ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਰੀਵਾਲਾ ਸ੍ਰੀ ਮੁਕਤਸਰ ਸਾਹਿਬ, ਮਨਿੰਦਰ ਕੌਰ ਪੀ ਈ ਐਸ ਪਿ੍ੰਸੀਪਲ ਮੁੱਦਕੀ ਫਿਰੋਜ਼ਪੁਰ ਤੋਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਫ਼ਰੀਦਕੋਟ, ਲਖਵਿੰਦਰ ਸਿੰਘ ਪ੍ਰਿੰਸੀਪਲ ਕੁਸਲਾ ਮਾਨਸਾ ਤੋਂ ਪ੍ਰਿੰਸੀਪਲ ਲੋਹਾਰਮਾਜਰਾ ਕਲਾਂ, ਪੰਕਜ ਗਰੋਵਰ ਭਲਾਈਆਣਾ ਸ੍ਰੀ ਮੁਕਤਸਰ ਸਹਿਬ ਤੋਂ ਚਿੜੇ ਵਾਲ਼ਾ ਸ੍ਰੀ ਮੁਕਤਸਰ ਸਾਹਿਬ, ਖ਼ੁਸ਼ਦੀਪ ਗੋਇਲ ਨਿਹਾਲ ਸਿੰਘ ਵਾਲਾ ਮੋਗਾ ਤੋਂ ਛਾਪਾ ਬਰਨਾਲਾ, ਪਰਗਟ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੋਗਾ ਤੋਂ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਫਿਰੋਜ਼ਪੁਰ ਵਿਖੇ ਕੀਤੀ ਗਈ ਹੈ।