ਬਰਨਾਲਾ (ਦੀਪ ਬਾਵਾ, ਬੰਧਨ ਤੋੜ ਸਿੰਘ)

ਬਰਨਾਲਾ ਜਿਲ੍ਹਾ ਚੇਅਰਮੈਨ ਐਂਟੀ ਨਾਰਕੋਟਿਕ ਸੈੱਲ ਬਰਨਾਲਾ ਨੇ ਆਪਣੀ ਟੀਮ ਸਮੇਤ ਕਸਬਾ ਹੰਡਿਆਇਆ ਦੀਆਂ 2 ਮਸਜਿਦ ਨੂੰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਮੌਕੇ ਸੈਨਾਟਾਇਜ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਮੰਤਰੀ ਜੀ ਦੀ ਅਗਵਾਈ ਵਿਚ ਗਠਿਤ ਹੋਏ ਐਂਟੀ ਨਾਰਕੋਟਿਕ ਸੈੱਲ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਦੇ ਦਿਸ਼ਾ ਨਰਦੇਸ਼ਾਂ ਤਹਿਤ ਬਰਨਾਲਾ ਟੀਮ ਨੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਮੌਕੇ ਮਸਜਿਦਾਂ ਨੂੰ ਸੈਨਾਟਾਈਜ ਕੀਤਾ ਗਿਆ । ਸਤਵਿੰਦਰ ਸਿੰਘ ਏ ਐੱਸ ਆਈ ਹੰਡਿਆਇਆ ਨੇ ਕਿਹਾ ਕਿ ਪੰਜਾਬ ਪੁਲਿਸ ਹਰ ਵਿਅਕਤੀ ਦੀ ਸੁਰੱਖਿਆ ਲਈ 24 ਘੰਟੇ ਸੇਵਾ ਲਈ ਹਾਜਰ ਹੈ ਲੋਕ ਆਪਣੇ ਘਰਾਂ ਵਿੱਚ ਰਹਿਣ ਸੁਰਿਅਖਤ ਰਹਿਣ। ਮੌਕੇ ਲਿਆਕਤ ਅਲੀ,ਕਰਨਦੀਪ ਬਾਵਾ,ਗੁਰਜੀਤ ਸਿੰਘ ਖੁੱਡੀ ,ਕੁਲਦੀਪ ਸਿੰਘ ਰਾਮਗੜੀਆ,ਮੁਹੰਮਦ ਮੁਨੀਰ ਸੋਨੀ,ਹਾਫਿਜ ਫਿਰੋਜ ਮੁਹੰਮਦ ਮੌਲਵੀ,ਮਹਿਮੂਦ ਰਹਿਮਾਨ,ਇਦਰੀਸ, ,ਹੀਰਾ ਸਿੰਘ ਭਰੀ ਆਦਿ ਸਮੇਤ ਹੋਰ ਟੀਮ ਮੈਂਬਰ ਹਾਜਰ ਸਨ।