ਕੋਟਕਪੂਰਾ/ਜੈਤੋ (ਟਿੰਕੂ ਕੁਮਾਰ) :- ਵਿਧਾਨ ਸਭਾ ਹਲਕਾ ਜੈਤੋ ਦੇ ਅਧੀਨ ਆਉਂਦੇ ਕੋਠੇ ਰਾਮਸਰ ਤੋਂ ਤਰਵਿੰਦਰ ਸਿੰਘ ‘ਕਿੰਦਾ ਢਿੱਲੋਂ’ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣਿਆ ਗਿਆ। ਨਵ-ਨਿਯੁਕਤ ਸਰਪੰਚ ਤਰਵਿੰਦਰ ਸਿੰਘ ‘ਕਿੰਦਾ ਢਿੱਲੋਂ’ ਤੋਂ ਪਿੰਡ ਵਾਸੀਆਂ ਨੂੰ ਕਾਫੀ ਉਮੀਦਾਂ ਹਨ। ਸਰਪੰਚ ਤਰਵਿੰਦਰ ਸਿੰਘ ‘ਕਿੰਦਾ ਢਿੱਲੋਂ’ ਨੇ ਵਿਧਾਇਕ ਅਮੋਲਕ ਸਿੰਘ ਜੈਤੋ ਦਾ ਧੰਨਵਾਦ ਕਰਦਿਆਂ ਢਿੱਲੋਂ ਸਾਬਕਾ ਸਰਪੰਚ, ਗੁਰਮੇਲ ਸਿੰਘ ਢਿੱਲੋਂ, ਲਖਵਿੰਦਰ ਸਿੰਘ ਢਿੱਲੋਂ, ਜੋਧਾ ਸਿੰਘ ਢਿੱਲੋਂ, ਦਰਸ਼ਨ ਸਿੰਘ ਢਿੱਲੋਂ, ਹਰਮਨ ਸਿੰਘ ਢਿੱਲੋਂ, ਸਤਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ ਢਿੱਲੋਂ, ਮਲਖਕੀਤ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਢਿੱਲੋਂ, ਜਲੰਧਰ ਸਿੰਘ ਢਿੱਲੋਂ, ਅਮਰੀਕ ਸਿੰਘ ਢਿੱਲੋਂ, ਜਸਕਰਨ ਸਿੰਘ ਢਿੱਲੋਂ, ਨਾਰ ਸਿੰਘ, ਵੀਰ ਸਿੰਘ, ਨਿਰਮਲ ਸਿੰਘ ਸਮੇਤ ਕੋਠੇ ਰਾਮਸਰ ਦੇ ਲੋਕਾਂ ਅਤੇ ਗੁਰਤੇਜ ਸਿੰਘ, ਲਖਵੀਰ ਸਿੰਘ ਆਦਿ ਰਿਣੀ ਰਹਾਂਗਾ, ਜਿਨਾਂ ਨੇ ਉਨਾਂ ਅਤੇ ਉਨਾਂ ਦੇ ਪਰਿਵਾਰ ਨੂੰ ਮਾਣ ਬਖਸ਼ਿਆ ਹੈ। ਇਸ ਮੌਕੇ ਗੁਰਦੇਵ ਸਿੰਘ ਖੋਸਾ, ਜਗਸੀਰ ਸਿੰਘ ਸਾਬਕਾ ਸਰਪੰਚ ਕੋਠੇ ਸੰਤਾ ਸਿੰਘ ਵਾਲੇ, ਜਸਕੀਰਤ ਸਿੰਘ ਖੋਸਾ, ਦਲੇਰ ਸਿੰਘ ਖੋਸਾ, ਇੰਦਰਪ੍ਰੀਤ ਸਿੰਘ ਖੋਸਾ, ਸਰਦੂਲ ਸਿੰਘ ਆਇਨਤ ਅਤੇ ਪ੍ਰਵਾਨ ਸਿੰਘ ਢਿੱਲੋਂ ਆਦਿ ਨੇ ਨਵਨਿਯੁਕਤ ਸਰਪੰਚ ਤਰਵਿੰਦਰ ਸਿੰਘ ਕਿੰਦਾ ਢਿੱਲੋਂ ਤੇ ਉਨਾਂ ਦੇ ਪਿਤਾ ਅੰਗਰੇਜ ਸਿੰਘ ਢਿੱਲੋਂ, ਮਾਤਾ ਮਨਦੀਪ ਕੌਰ ਢਿੱਲੋਂ ਅਤੇ ਪਤਨੀ ਰਮਨਦੀਪ ਕੌਰ ਢਿੱਲੋਂ ਨੂੰ ਵਧਾਈ ਦਿੱਤੀ। ਇਸ ਮੌਕੇ ਸਰਪੰਚੀ ਲਈ ਆਪਣੇ ਨਾਂਅ ’ਤੇ ਸਹਿਮਤੀ ਬਣਨ ’ਤੇ ਤਰਵਿੰਦਰ ਸਿੰਘ ਕਿੰਦਾ ਢਿੱਲੋਂ ਨੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਵਿਤਕਰੇ ਦੇ ‘ਕੋਠੇ ਰਾਮਸਰ ਦੇ’, ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਸਿਰਤੋੜ ਯਤਨ ਕਰਨਗੇ।