ਲੰਡਨ-‘ਚੀਫ ਆਫ ਸਟਾਫ’ ਦੇ ਅਹੁਦੇ ਤੋਂ ਸੂ ਗ੍ਰੇ ਦੇ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ‘ਚੀਫ ਆਫ ਸਟਾਫ’ ਨਿਯੁਕਤ ਕੀਤਾ ਹੈ। ਜਾਣਕਾਰੀ ਮੁਤਾਬਕ ਲੇਬਰ ਪਾਰਟੀ ਦੇ ਸਾਬਕਾ ਚੋਣ ਪ੍ਰਚਾਰ ਨਿਰਦੇਸ਼ਕ ਮੋਰਗਨ ਮੈਕਸਵੀਨੀ ਸੂ ਗ੍ਰੇ ਦੀ ਥਾਂ ਨਵੇਂ ਚੀਫ਼ ਆਫ਼ ਸਟਾਫ਼ ਦੇ ਰੂਪ ਵਿਚ ਕੰਮ ਕਰਨਗੇ। ਮੈਕਸਵੀਨੀ ਨੇ ਜੁਲਾਈ ਵਿੱਚ ਆਮ ਚੋਣਾਂ ਵਿੱਚ ਪਾਰਟੀ ਦੀ ਸ਼ਾਨਦਾਰ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਨਿਯੁਕਤੀ ਪ੍ਰਧਾਨ ਮੰਤਰੀ ਦੀ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ 100 ਦਿਨ ਪੂਰੇ ਹੋਣ ’ਤੇ 10 ਡਾਊਨਿੰਗ ਸਟਰੀਟ (ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਅਤੇ ਦਫਤਰ) ’ਤੇ ਚੋਟੀ ਦੀ ਟੀਮ ਵਿੱਚ ਇੱਕ ਵੱਡੇ ਫੇਰਬਦਲ ਦੇ ਵਿਚਕਾਰ ਹੋਈ ਹੈ। ਸਿਵਲ ਸੇਵਕ ਰਹਿ ਚੁੱਕੀ ਸੂ ਗ੍ਰੇ ਨੂੰ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਤਤਕਾਲੀ ’ਟੋਰੀ’ ਸਰਕਾਰ ਵਿੱਚ ਕੋਵਿਡ -19 ਮਹਾਮਾਰੀ ਦੌਰਾਨ ਮਹਾਂਮਾਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਜਸ਼ਨਾਂ ਦੇ ਆਯੋਜਨ ਨਾਲ ਸਬੰਧਤ ’ਪਾਰਟੀਗੇਟ’ ਕੇਸ ਦੀ ਜਾਂਚ ਲਈ ਨਿਯੁਕਤ ਕੀਤਾ ਸੀ।
