6.7 C
United Kingdom
Saturday, April 19, 2025

More

    ਬਰਤਾਨੀਆ ਸਰਕਾਰ ਵੱਲੋਂ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਹੋਰ ਜਹਾਜ਼ ਭੇਜਣ ਦਾ ਐਲਾਨ

    ਲੰਡਨ-ਲੇਬਨਾਨ ਵਿਚ ਇਜ਼ਰਾਈਲ ਨਾਲ ਟਕਰਾਅ ਕਾਰਨ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਬਰਤਾਨੀਆ ਸਰਕਾਰ ਨੇ ਲੇਬਨਾਨ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਵਿਚ ਮਦਦ ਲਈ ਹੋਰ ਵਿਸ਼ੇਸ਼ ਜਹਾਜ਼ ਭੇਜਣ ਦਾ ਐਲਾਨ ਕੀਤਾ। ਜਾਣਕਾਰੀ ਮੁਤਾਬਕ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ ਜਦੋਂ ਤੱਕ ਸੁਰੱਖਿਆ ਸਥਿਤੀ ਇਜਾਜ਼ਤ ਦਿੰਦੀ ਹੈ, ਉਦੋਂ ਤੱਕ ਵਾਧੂ ਉਡਾਣਾਂ ਜਾਰੀ ਰਹਿਣਗੀਆਂ। ਇਸ ਦੌਰਾਨ, 634O ਨੇ ਕਿਹਾ ਕਿ ਉਹ ਬ੍ਰਿਟਿਸ਼ ਨਾਗਰਿਕਾਂ ਲਈ ਵਪਾਰਕ ਉਡਾਣਾਂ ਦੀ ਸਮਰੱਥਾ ਵਧਾਉਣ ਲਈ ਭਾਈਵਾਲਾਂ ਨਾਲ ਵੀ ਕੰਮ ਕਰ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਲੈਮੀ ਨੇ ਕਿਹਾ, “ਹਾਲੀਆ ਘਟਨਾਵਾਂ ਨੇ ਲੇਬਨਾਨ ਵਿੱਚ ਸਥਿਤੀ ਦੀ ਅਸਥਿਰਤਾ ਨੂੰ ਪ੍ਰਦਰਸ਼ਿਤ ਕੀਤਾ ਹੈ। ਲੇਬਨਾਨ ਵਿੱਚ ਬ੍ਰਿਟਿਸ਼ ਨਾਗਰਿਕਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਇਸ ਲਈ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਲਈ ਵਾਧੂ ਵਿਸ਼ੇਸ਼ ਉਡਾਣਾਂ ਦਾ ਐਲਾਨ ਕਰ ਰਹੇ ਹਾਂ ਜੋ ਉਥੋਂ ਨਿਕਲਣਾ ਚਾਹੁੰਦੇ ਹਨ। ਮੈਂ ਲੇਬਨਾਨ ਵਿੱਚ ਅਜੇ ਵੀ ਮੌਜੂਦ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਐੱਫ.ਸੀ.ਡੀ.ਓ. ਨਾਲ ਰਜਿਸਟਰ ਕਰਨ ਅਤੇ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰਦਾ ਹਾਂ।” ਅਜਿਹੀਆਂ ਵਿਸ਼ੇਸ਼ ਉਡਾਣਾਂ ਲਈ ਸਥਾਪਤ ਨੀਤੀ ਦੇ ਅਨੁਸਾਰ, ਜਿਨ੍ਹਾਂਬ੍ਰਿਟਿਸ਼ ਨਾਗਰਿਕਾਂ ਨੇ ਵਾਪਸੀ ਲਈ ਸਰਕਾਰ ਕੋਲ ਰਜਿਸਟਰ ਕਰਵਾਇਆ ਹੈ, ਉਨ੍ਹਾਂ ਨੂੰ ਸੀਟ ਲਈ ਬੇਨਤੀ ਕਰਨ ਦੇ ਤਰੀਕੇ ਬਾਰੇ ਵਿਚ ਵੇਰਵੇ ਭੇਜੇ ਜਾਣਗੇ, ਜਦੋਂ ਕਿ ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਅਜਿਹਾ ਕਰਨ ਲਈ ਕਿਹਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!